ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Home          Santhiya          Gurmat Bodh          Gurmat Literature          Message Board          Multimedia          Contact
 
Personal Experience - Bhai Jasjit Singh
								
ੴਵਾਹਿਗੁਰੂ ਜੀ ਕੀ ਫ਼ਤਹ॥

ਗੁਰੂ ਸਵਾਰੇ ਖ਼ਾਲਸਾ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

“ਗੁਰਮੁਖਿ ਆਵਣੁ ਜਾਵਣੁ ਤੂਟਾ ॥”

ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਦੇ ਗੁਰਪੁਰੀ ਚਲਾਣੇ ਤੇ ਜਿਥੇ ਇਕ ਹੋਰ ਗੁਰਸਿੱਖ ਸੱਜਣ ਜੀ ਜੋ ਕਿ ਅਰਛਾਂ ‘ਚ ਲੱਗੇ ਤਾਰਿਆਂ ਦੇ ਝੁੰਡ ‘ਚੋ ਇੱਕ ਦਗਮਗਾਉਂਦੇ ਤਾਰੇ ਦੇ ਟੁਟਣ ਦਾ ਅਫਸੋਸ ਹੈ ਉਥੇ ਹੀ ਇਹ ਚੜ੍ਹਦੀ ਕਲਾਂ ਵਿਚ ਰੱਖਣ ਵਾਲਾ ਭਾਣਾ ਵੀ ਹੋ ਨਿਭਬੜਿਆ ਹੈ ਕਿ ਭਾਈ ਸਾਹਿਬ ਜੀ ਗੁਰਸਿੱਖ ਰਹਿਤ ਕਮਾਂਉਦੇ ਹੋਏ ਸਿੱਖੀ ਕੇਸਾਂ ਅਤੇ ਸੁਆਸਾ ਸੰਗ ਨਿਭਾ ਗਏ। ਵਿਅਕਤੀਗਤ ਤੌਰ ਤੇ ਭਾਈ ਸਾਹਿਬ ਜੀ ਨੂੰ ਮਿਲਣ ਦਾ ਮੌਕਾਂ ਸਿਰਫ ਦੋ ਕੂ ਵਾਰੀ ਹੀ ਮਿਲਿਆ ਹੈ ਔਰ ਸੰਖੇਪ ਮਿਲਣੀ ਹੀ ਹੋਈ ਹੈ। ਇਕ ਵਾਰੀ ਉਨ੍ਹਾਂ ਦੇ ਗ੍ਰਹਿ ਵਿਖੇ ਅਤੇ ਇਕਵਾਰੀ ਗੁਰਦੁਆਰਾ ਸਾਹਿਬ ਵਿਖੇ। ਪਰ ਇਹਨਾਂ ਸੰਖੇਪ ਮਿਲਣੀਆ ਨੇ ਬਹੁਤ ਸਮੇਂ ਤੱਕ ਰਹਿਣ ਵਾਲੀ ਛਾਪ ਦਿਲਾਂ ਉਤੇ ਛੱਡ ਦਿੱਤੀ ਹੈ। ਉਹਨਾਂ ਨਾਲ ਵਾਰਤਾ ਦੌਰਾਨ ਜਿਥੇ ਗੁਰਬਾਣੀ ਵਿਆਕਰਣ ਬਾਰੇ ਕੁਝ ਇੱਕ ਤੱਥ ਸਾਂਝੇ ਹੋਏ ਉਥੇ ਉਹਨਾਂ ਨੂੰ ਮਿਲ ਕੇ ਪੁਰਾਤਨ ਸਿੰਘਾਂ ਵਾਲੀ ਸੰਗਤ ਵੀ ਯਾਦ ਆ ਗਈ। ਜਦੋਂ ਉਹਨਾਂ ਦੇ ਗ੍ਰਹਿ ਵਿਖੇ ਮਿਲੇ ਸਾਂ ਤਾਂ ਭਾਈ ਸਾਹਿਬ ਸਤਨਾਮ ਸਿੰਘ ਜੀ ਭੀਣ ਵੀ ਨਾਲ ਹੀ ਸਨ। ਭਾਈ ਸਾਹਿਬ ਜੀ ਮਹਾਰਾਜ ਵਾਲੇ ਕਮਰੇ ਵਿਚ ਬੈਠੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅਧਿਐਨ ਕਰ ਰਹੇ ਸਨ। ਦਾਸ ਦਾ ਇੱਕ ਗੁੱਝਾ ਜਿਹਾ ਸਵਾਲ ਗੁਰਬਾਣੀ ਦੇ ਇਕ ਅੱਖਰ ਪ੍ਰਤੀ ਸੀ ਜੋ ਦਾਸ ਨੇ ਭਾਈ ਸਾਹਿਬ ਅੱਗੇ ਵੀ ਰੱਖ ਦਿੱਤਾ। ਇਸਦੇ ਜਵਾਬ ਬਾਰੇ ਕੁਝ ਸ਼ੰਕਾ ਵੀ ਮਨ ਵਿਚ ਸੀ ਪਰ ਭਾਈ ਸਾਹਿਬ ਕੋਲੋਂ ਜਵਾਬ ਸੁਣ ਕੇ ਂਿਨਵਿਰਤੀ ਹੋ ਗਈ। ਹੋਰ ਵੀ ਕਾਫੀ ਲਾਭਦਾਇਕ ਵਿਚਾਰਾਂ ਹੋਈਆਂ।

ਭਾਈ ਸਾਹਿਬ ਜੀ ਦੀ ਗੁਰਬਾਣੀ ਵਿਆਕਰਣ ਸੰਬੰਧੀ ਜਾਣਕਾਰੀ ਬੜੀ ਹੀ ਗਹਿਰਾਈ ਵਾਲੀ ਸੀ ਜੇ ਇੰਝ ਕਹਿ ਲਈਏ ਤਾਂ ਕੋਈ ਅਕਿਥਨੀ ਨਹੀਂ ਹੋਵੇਗੀ ਕਿ Western Hemisphere ਵਿਚ ਉਨ੍ਹਾਂ ਦੇ ਕੱਦ ਦਾ ਸ਼ਾਇਦ ਹੀ ਕੋਈ ਅਜਿਹਾ ਵਿਦਵਾਨ ਹੋਵੇ। ਉਨ੍ਹਾਂ ਨਾਲ ਲਘੂਮਾਤਰਾ ਦੇ ਉਚਾਰਨ ਪ੍ਰਤੀ ਵਿਚਾਰਾਂ ਦੌਰਾਨ ਇਹ ਭੀ ਪਤਾ ਲੱਗਾ ਕਿ ਭਾਈ ਸਾਹਿਬ ਜੀ ਇਸ ਪੱਖ ਵਿਚ ਸਨ ਕਿ ਲਘੂਮਾਤਰਾ ਦਾ ਸ਼ੂਕਸ਼ਮ ਉਚਾਰਨ ਜਰੂਰ ਹੋਣਾ ਚਾਹੀਦਾ ਹੈ। ਉਹਨਾਂ ਪੁਰਾਤਨ ਪਾਠੀ ਸਿੰਘਾਂ ਬਾਰੇ ਭਾਈ ਸਾਹਿਬ ਰਣਧੀਰ ਸਿੰਘ ਜੀ ਵਲੋਂ ਇਕ ਪੁਸਤਕ ਵਿਚ ਵਰਣਿਤ ਹਵਾਲਾ ਵੀ ਦਿੱਤਾ। ਇਸਤੋਂ ਬਾਅਦ ਦਾਸ ਦਾ ਵੀ ਨਿਸ਼ਚਾ ਇਸ ਗੱਲ ਤੇ ਹੁਣ ਪਕੇਰਾ ਹੈ ਕਿ ਇਹ ਉਚਾਰਨ ਦਾ ਹਿੱਸਾ ਹੋਣੇ ਚਾਹੀਦੇ ਹਨ ਭਾਂਵੇ ਕਿ ਦਾਸ ਇਸ ਵਿਚ ਅਜੇ ਤੱਕ ਪਰਪੱਕਤਾ ਨਹੀ ਲਿਆ ਸਕਿਆ।

ਗੱਲ ਕੀ ਕਿ ਭਾਈ ਸਾਹਿਬ ਨਾਲ ਹੋਈਆ ਇਹ ਛੋਟੀਆਂ ਜਿਹੀਆ ਮੁਲਾਕਾਤਾਂ ਇਕ ਯਾਦਗਾਰ ਬਣ ਗਈਆਂ ਹਨ। ਭਾਈ ਸਹਿਬ ਨੂੰ ਮਿਲ ਕੇ ਇੰਝ ਮਹਿਸੂਸ ਹੋਇਆਂ ਸੀ ਕਿ ਕਿਤੇ ਸ਼ਾਇਦ ਪਹਿਲੋਂ ਦੇ ਜਾਣਦੇ ਸਾਂ। ਇਹ ਬਣੀਆਂ ਯਾਦਾਂ ਸਦਾ ਤਾਜ਼ੀਆਂ ਰਹਿਣ ਇਹੋ ਹੀ ਗੁਰੂ ਸਾਹਿਬ ਜੀ ਤੋਂ ਮੰਗ ਹੈ ਅਤੇ ਗੁਰੂ ਚਰਨਾਂ ਵਿਚ ਅਰਦਾਸ ਕਿ ਵਿਛੜੀ ਰੂਹ ਦਾ ਵਾਸਾ ਸਦਾ ਹੀ ਗੁਰੂ ਚਰਨਾਂ ਵਿਚ ਹੋਵੇ। ਭਾਈ ਸਾਹਿਬ ਜੀ ਕਮੀ ਨੂੰ ਪੂਰਿਆਂ ਕਰਨ ਲਈ ਗੁਰੂ ਸਾਹਿਬ ਜੀ ਹੀ ਕਿਰਪਾ ਕਰਨ ਹੋਰ ਗੁਰਸਿੱਖ ਪ੍ਰਗਟ ਕਰਨ ਅਤੇ ਦਾਸਰੇ ਨੂੰ ਭਾਈ ਸਾਹਿਬ ਵਲੋਂ ਪਾਏ ਰਹਿਤ ਰਹਿਣੀ ਦੇ ਪੂਰਨਿਆਂ ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ ਕਰਨ। ਇਹੋ ਜਿਹੇ ਸਿੰਘਾਂ ਦੇ ਸਦਾ ਹੀ ਦਰਸ਼ਨ ਦੀਦਾਰੇ ਅਤੇ ਝਲਕਾਰੇ ਮਿਲਦੇ ਰਹਿਣ ਤਾਂ ਕਿ ਦਾਸ ਪਾਪੀ ਵੀ ਗੁਰੂ ਚਰਨਾਂ ਦੀ ਪ੍ਰੀਤ ਰੱਖਦਾ ਹੋਇਆ ਇਸ ਭਵਜਲ ਚੋ ਨਿਕਲਣ ਲਈ ਸਦਾ ਹੀ ਤਤਪਰ ਰਹੇ। ਅੰਤ ਵਿਚ ਭਾਈ ਸਾਹਿਬ ਜੀ ਦੇ ਪ੍ਰਵਾਰ, ਸਕੇ ਸਨੇਹੀਆਂ, ਸਾਥੀ ਸਿੰਘਾਂ ਨੂੰ ਆਪਣੇ ਵਲੋਂ ਇਹ ਹੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਆਪ ਜੀ ਦੀ ਖਿਦਮਤ ਵਿਚ ਹਮੇਸ਼ਾ ਹੀ ਵਿਚਰਨ ਦੀ ਆਸ ਰਖਦਾ ਹੋਇਆ ਅਤੇ ਭੁੱਲ ਚੁੱਕ ਦੀ ਖਿਮਾਂ ਮੰਗਦਾ ਹੋਇਆ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ

Copyrights © 2009 Gurmatbibek.com , All rights reserved     Web Design By: IT Skills Inc.
 
object(stdClass)#2 (21) { ["p_id"]=> string(3) "527" ["pt_id"]=> string(1) "4" ["p_title"]=> string(39) "Personal Experience - Bhai Jasjit Singh" ["p_sdesc"]=> string(0) "" ["p_desc"]=> string(6827) "

ੴਵਾਹਿਗੁਰੂ ਜੀ ਕੀ ਫ਼ਤਹ॥

ਗੁਰੂ ਸਵਾਰੇ ਖ਼ਾਲਸਾ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

“ਗੁਰਮੁਖਿ ਆਵਣੁ ਜਾਵਣੁ ਤੂਟਾ ॥”

ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਦੇ ਗੁਰਪੁਰੀ ਚਲਾਣੇ ਤੇ ਜਿਥੇ ਇਕ ਹੋਰ ਗੁਰਸਿੱਖ ਸੱਜਣ ਜੀ ਜੋ ਕਿ ਅਰਛਾਂ ‘ਚ ਲੱਗੇ ਤਾਰਿਆਂ ਦੇ ਝੁੰਡ ‘ਚੋ ਇੱਕ ਦਗਮਗਾਉਂਦੇ ਤਾਰੇ ਦੇ ਟੁਟਣ ਦਾ ਅਫਸੋਸ ਹੈ ਉਥੇ ਹੀ ਇਹ ਚੜ੍ਹਦੀ ਕਲਾਂ ਵਿਚ ਰੱਖਣ ਵਾਲਾ ਭਾਣਾ ਵੀ ਹੋ ਨਿਭਬੜਿਆ ਹੈ ਕਿ ਭਾਈ ਸਾਹਿਬ ਜੀ ਗੁਰਸਿੱਖ ਰਹਿਤ ਕਮਾਂਉਦੇ ਹੋਏ ਸਿੱਖੀ ਕੇਸਾਂ ਅਤੇ ਸੁਆਸਾ ਸੰਗ ਨਿਭਾ ਗਏ। ਵਿਅਕਤੀਗਤ ਤੌਰ ਤੇ ਭਾਈ ਸਾਹਿਬ ਜੀ ਨੂੰ ਮਿਲਣ ਦਾ ਮੌਕਾਂ ਸਿਰਫ ਦੋ ਕੂ ਵਾਰੀ ਹੀ ਮਿਲਿਆ ਹੈ ਔਰ ਸੰਖੇਪ ਮਿਲਣੀ ਹੀ ਹੋਈ ਹੈ। ਇਕ ਵਾਰੀ ਉਨ੍ਹਾਂ ਦੇ ਗ੍ਰਹਿ ਵਿਖੇ ਅਤੇ ਇਕਵਾਰੀ ਗੁਰਦੁਆਰਾ ਸਾਹਿਬ ਵਿਖੇ। ਪਰ ਇਹਨਾਂ ਸੰਖੇਪ ਮਿਲਣੀਆ ਨੇ ਬਹੁਤ ਸਮੇਂ ਤੱਕ ਰਹਿਣ ਵਾਲੀ ਛਾਪ ਦਿਲਾਂ ਉਤੇ ਛੱਡ ਦਿੱਤੀ ਹੈ। ਉਹਨਾਂ ਨਾਲ ਵਾਰਤਾ ਦੌਰਾਨ ਜਿਥੇ ਗੁਰਬਾਣੀ ਵਿਆਕਰਣ ਬਾਰੇ ਕੁਝ ਇੱਕ ਤੱਥ ਸਾਂਝੇ ਹੋਏ ਉਥੇ ਉਹਨਾਂ ਨੂੰ ਮਿਲ ਕੇ ਪੁਰਾਤਨ ਸਿੰਘਾਂ ਵਾਲੀ ਸੰਗਤ ਵੀ ਯਾਦ ਆ ਗਈ। ਜਦੋਂ ਉਹਨਾਂ ਦੇ ਗ੍ਰਹਿ ਵਿਖੇ ਮਿਲੇ ਸਾਂ ਤਾਂ ਭਾਈ ਸਾਹਿਬ ਸਤਨਾਮ ਸਿੰਘ ਜੀ ਭੀਣ ਵੀ ਨਾਲ ਹੀ ਸਨ। ਭਾਈ ਸਾਹਿਬ ਜੀ ਮਹਾਰਾਜ ਵਾਲੇ ਕਮਰੇ ਵਿਚ ਬੈਠੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅਧਿਐਨ ਕਰ ਰਹੇ ਸਨ। ਦਾਸ ਦਾ ਇੱਕ ਗੁੱਝਾ ਜਿਹਾ ਸਵਾਲ ਗੁਰਬਾਣੀ ਦੇ ਇਕ ਅੱਖਰ ਪ੍ਰਤੀ ਸੀ ਜੋ ਦਾਸ ਨੇ ਭਾਈ ਸਾਹਿਬ ਅੱਗੇ ਵੀ ਰੱਖ ਦਿੱਤਾ। ਇਸਦੇ ਜਵਾਬ ਬਾਰੇ ਕੁਝ ਸ਼ੰਕਾ ਵੀ ਮਨ ਵਿਚ ਸੀ ਪਰ ਭਾਈ ਸਾਹਿਬ ਕੋਲੋਂ ਜਵਾਬ ਸੁਣ ਕੇ ਂਿਨਵਿਰਤੀ ਹੋ ਗਈ। ਹੋਰ ਵੀ ਕਾਫੀ ਲਾਭਦਾਇਕ ਵਿਚਾਰਾਂ ਹੋਈਆਂ।

ਭਾਈ ਸਾਹਿਬ ਜੀ ਦੀ ਗੁਰਬਾਣੀ ਵਿਆਕਰਣ ਸੰਬੰਧੀ ਜਾਣਕਾਰੀ ਬੜੀ ਹੀ ਗਹਿਰਾਈ ਵਾਲੀ ਸੀ ਜੇ ਇੰਝ ਕਹਿ ਲਈਏ ਤਾਂ ਕੋਈ ਅਕਿਥਨੀ ਨਹੀਂ ਹੋਵੇਗੀ ਕਿ Western Hemisphere ਵਿਚ ਉਨ੍ਹਾਂ ਦੇ ਕੱਦ ਦਾ ਸ਼ਾਇਦ ਹੀ ਕੋਈ ਅਜਿਹਾ ਵਿਦਵਾਨ ਹੋਵੇ। ਉਨ੍ਹਾਂ ਨਾਲ ਲਘੂਮਾਤਰਾ ਦੇ ਉਚਾਰਨ ਪ੍ਰਤੀ ਵਿਚਾਰਾਂ ਦੌਰਾਨ ਇਹ ਭੀ ਪਤਾ ਲੱਗਾ ਕਿ ਭਾਈ ਸਾਹਿਬ ਜੀ ਇਸ ਪੱਖ ਵਿਚ ਸਨ ਕਿ ਲਘੂਮਾਤਰਾ ਦਾ ਸ਼ੂਕਸ਼ਮ ਉਚਾਰਨ ਜਰੂਰ ਹੋਣਾ ਚਾਹੀਦਾ ਹੈ। ਉਹਨਾਂ ਪੁਰਾਤਨ ਪਾਠੀ ਸਿੰਘਾਂ ਬਾਰੇ ਭਾਈ ਸਾਹਿਬ ਰਣਧੀਰ ਸਿੰਘ ਜੀ ਵਲੋਂ ਇਕ ਪੁਸਤਕ ਵਿਚ ਵਰਣਿਤ ਹਵਾਲਾ ਵੀ ਦਿੱਤਾ। ਇਸਤੋਂ ਬਾਅਦ ਦਾਸ ਦਾ ਵੀ ਨਿਸ਼ਚਾ ਇਸ ਗੱਲ ਤੇ ਹੁਣ ਪਕੇਰਾ ਹੈ ਕਿ ਇਹ ਉਚਾਰਨ ਦਾ ਹਿੱਸਾ ਹੋਣੇ ਚਾਹੀਦੇ ਹਨ ਭਾਂਵੇ ਕਿ ਦਾਸ ਇਸ ਵਿਚ ਅਜੇ ਤੱਕ ਪਰਪੱਕਤਾ ਨਹੀ ਲਿਆ ਸਕਿਆ।

ਗੱਲ ਕੀ ਕਿ ਭਾਈ ਸਾਹਿਬ ਨਾਲ ਹੋਈਆ ਇਹ ਛੋਟੀਆਂ ਜਿਹੀਆ ਮੁਲਾਕਾਤਾਂ ਇਕ ਯਾਦਗਾਰ ਬਣ ਗਈਆਂ ਹਨ। ਭਾਈ ਸਹਿਬ ਨੂੰ ਮਿਲ ਕੇ ਇੰਝ ਮਹਿਸੂਸ ਹੋਇਆਂ ਸੀ ਕਿ ਕਿਤੇ ਸ਼ਾਇਦ ਪਹਿਲੋਂ ਦੇ ਜਾਣਦੇ ਸਾਂ। ਇਹ ਬਣੀਆਂ ਯਾਦਾਂ ਸਦਾ ਤਾਜ਼ੀਆਂ ਰਹਿਣ ਇਹੋ ਹੀ ਗੁਰੂ ਸਾਹਿਬ ਜੀ ਤੋਂ ਮੰਗ ਹੈ ਅਤੇ ਗੁਰੂ ਚਰਨਾਂ ਵਿਚ ਅਰਦਾਸ ਕਿ ਵਿਛੜੀ ਰੂਹ ਦਾ ਵਾਸਾ ਸਦਾ ਹੀ ਗੁਰੂ ਚਰਨਾਂ ਵਿਚ ਹੋਵੇ। ਭਾਈ ਸਾਹਿਬ ਜੀ ਕਮੀ ਨੂੰ ਪੂਰਿਆਂ ਕਰਨ ਲਈ ਗੁਰੂ ਸਾਹਿਬ ਜੀ ਹੀ ਕਿਰਪਾ ਕਰਨ ਹੋਰ ਗੁਰਸਿੱਖ ਪ੍ਰਗਟ ਕਰਨ ਅਤੇ ਦਾਸਰੇ ਨੂੰ ਭਾਈ ਸਾਹਿਬ ਵਲੋਂ ਪਾਏ ਰਹਿਤ ਰਹਿਣੀ ਦੇ ਪੂਰਨਿਆਂ ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ ਕਰਨ। ਇਹੋ ਜਿਹੇ ਸਿੰਘਾਂ ਦੇ ਸਦਾ ਹੀ ਦਰਸ਼ਨ ਦੀਦਾਰੇ ਅਤੇ ਝਲਕਾਰੇ ਮਿਲਦੇ ਰਹਿਣ ਤਾਂ ਕਿ ਦਾਸ ਪਾਪੀ ਵੀ ਗੁਰੂ ਚਰਨਾਂ ਦੀ ਪ੍ਰੀਤ ਰੱਖਦਾ ਹੋਇਆ ਇਸ ਭਵਜਲ ਚੋ ਨਿਕਲਣ ਲਈ ਸਦਾ ਹੀ ਤਤਪਰ ਰਹੇ। ਅੰਤ ਵਿਚ ਭਾਈ ਸਾਹਿਬ ਜੀ ਦੇ ਪ੍ਰਵਾਰ, ਸਕੇ ਸਨੇਹੀਆਂ, ਸਾਥੀ ਸਿੰਘਾਂ ਨੂੰ ਆਪਣੇ ਵਲੋਂ ਇਹ ਹੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਆਪ ਜੀ ਦੀ ਖਿਦਮਤ ਵਿਚ ਹਮੇਸ਼ਾ ਹੀ ਵਿਚਰਨ ਦੀ ਆਸ ਰਖਦਾ ਹੋਇਆ ਅਤੇ ਭੁੱਲ ਚੁੱਕ ਦੀ ਖਿਮਾਂ ਮੰਗਦਾ ਹੋਇਆ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "20/09/2010" ["cat_id"]=> string(2) "78" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "1556" }