ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤਿ ਉੱਚ ਮਰਤਬਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤਿ ਉੱਚ ਮਰਤਬਾ
 
ਸ੍ਰੀ ਗੁਰੂ ਨਾਨਕ ਦੇਵ ਦਾ ਕਲਿਜੁਗ ਵਿਚ ਆਗਮਨ ਇਕ ਮਹਾਨ ਘਟਨਾ ਹੈ ਜੋ ਕਿ ਆਤਮਕ ਦੁਨੀਆ ਵਿਚ ਤਾਂ ਗ਼ਜ਼ਬ ਬਰਪਾ ਗਈ ਸੀ ਪਰ ਇਸ ਦ੍ਰਿਸ਼ਟਮਾਨ ਸੰਸਾਰ ਦੇ ਲੋਕਾਂ ਨੇ ਹਾਲੇ ਸ੍ਰੀ ਗੁਰੂ ਜੀ ਦੀ ਕੀਮਤ ਪੂਰੀ ਤਰ੍ਹਾਂ ਨਹੀਂ ਜਾਣੀ। ਇਸੇ ਕਰਕੇ ਹੀ ਆਨਮਤੀਆਂ ਦੇ ਮਨਾਂ ਵਿਚ ਹੀ ਨਹੀਂ ਬਲਕਿ ਸਿਖ ਵਿਦਵਾਨਾਂ ਦੇ ਮਨਾਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੀ ਮਰਤਬੇ ਬਾਰੇ ਭੁਲੇਖੇ ਹਨ। ਆਤਮਕ ਜੀਵਨ ਤੋਂ ਵਿਰਵੇ ਕਈ ਵਿਦਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੁੰ ਇਕ ਮਹਾਨ ਮਨੁੱਖ ਕਹਿਣ ਵਿਚ ਹੀ ਗੁਰੂ ਸਾਹਿਬ ਦੀ ਬਹੁਤ ਵਡਿਆਈ ਸਮਝਦੇ ਹਨ ਜਦਕਿ ਹੋਰ ਕਈ ਵਿਦਵਾਨ ਗੁਰੂ ਸਾਹਿਬ ਨੂੰ ਰਿਫਾਰਮਰ (ਸੁਧਾਰਕ) ਹੀ ਦਸਦੇ ਹਨ। ਕਈ ਸ਼ਰਧਾ ਰੱਖਣ ਵਾਲੇ ਗੁਰਸਿਖ, ਗੁਰੂ ਸਾਹਿਬ ਨੂੰ ਬਹੁਤ ਵਡੇ ਭਗਤ ਸਮਝਦੇ ਹਨ ਜੋ ਕਿ ਠੀਕ ਹੈ ਪਰ ਇਹ ਪੂਰਾ ਸਚ ਨਹੀਂ ਹੈ। ਗਲ ਕੀ, ਜਿਨੇ ਦਾਨੇ, ਉਨੀਆਂ ਹੀ ਉਹਨਾਂ ਦੀ ਮੱਤਾਂ ਪਰ ਇਹਨਾਂ ਵਿਚੋਂ ਕੋਈ ਵੀ ਗੁਰੂ ਸਾਹਿਬ ਦੀ ਹਸਤੀ ਬਾਰੇ ਸਹੀ ਬਿਆਨ ਕਰਨ ਤੋਂ ਅਸੰਮ੍ਰਥ ਹੀ ਰਿਹਾ ਹੈ। ਅਸਲ ਗਲ ਇਹ ਹੈ ਕਿ ਜ਼ਮੀਨ ਤੇ ਰੇਂਗਣ ਵਾਲੀ ਕੀੜੀ ਨੂੰ ਜੇਕਰ ਕੋਈ ਪੁਛੇ ਕਿ ਉੱਚ ਅਸਮਾਨ ਤੇ ਉਡਾਰੀਆਂ ਮਾਰਨ ਵਾਲੇ ਪੰਖੀਆਂ ਦੀ ਗਤਿ ਮਿਤਿ ਕੀ ਹੈ ਤਾਂ ਦਸੋ ਉਹ ਕੀੜੀ ਕੀ ਬਿਆਨ ਕਰ ਸਕਦੀ ਹੈ। ਬਿਲਕੁਲ ਇਹੋ ਹੀ ਹਾਲਤ ਇਸ ਤ੍ਰੈਗੁਣੀ ਮਾਇਆ ਨਾਲ ਲਿਬੜੀ ਹੋਈ ਹੋਛੀ ਮਤਿ ਵਾਲਿਆਂ ਦੀ ਹੈ। ਅਸੀਂ ਅਲਪੱਗ ਜੀਵ, ਸਰਬੱਗ ਸਤਿਗੁਰਾਂ ਬਾਰੇ ਕੀ ਕਹਿ ਸਕਦੇ ਹਾਂ। ਇਸ ਲਈ ਦਰਕਾਰ ਹੈ ਕਿ ਸ੍ਰੀ ਗੁਰੂ ਜੀ ਬਾਰੇ ਅਤੇ ਉਹਨਾਂ ਦੇ ਮਰਤਬੇ ਨੂੰ ਸਮਝਣ ਲਈ ਗੁਰਬਾਣੀ ਦੀ ਸੇਧ ਲਈ ਜਾਵੇ। ਸਮੱਗਰ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਨੇਕਾਂ ਥਾਂਵਾਂ ਤੇ ਜ਼ਿਕਰ ਹੈ ਅਤੇ ਖਾਸ ਕਰਕੇ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ੍ਰੀ ਮੁਖਬਾਕ ਅਤੇ ਭੱਟਾਂ ਦੇ ਸਵਈਆਂ ਵਿਚ ਪਹਿਲੇ ਪਾਤਿਸ਼ਾਹ ਦੀ ਅਥਾਹ ਅਤੇ ਸਹੀ ਵਡਿਆਈ ਕੀਤੀ ਗਈ ਹੈ। 
 
ਸ੍ਰੀ ਮੁਖਬਾਕ ਅਤੇ ਭੱਟਾਂ ਦੇ ਸਵਈਆਂ ਵਿਚ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਨੂੰ ਵਾਹਿਗੁਰੂ ਜੀ ਦੇ ਦਰ ਤੇ ਪਰਵਾਨ ਹੋਇਆ ਭਗਤ ਦਸਿਆ ਗਿਆ ਹੈ, ਫੇਰ ਸਤਿਗੁਰੂ ਕਹਿ ਕੇ ਵਡਿਆਇਆ ਗਿਆ ਹੈ ਅਤੇ ਅਖੀਰ ਵਿਚ "ਆਪਿ ਨਾਰਾਇਣੁ" ਹੀ ਦਸਿਆ ਗਿਆ ਹੈ। ਸੋ ਗੁਰੂ ਸਾਹਿਬ ਜਿਥੇ ਵਾਹਿਗੁਰੂ ਜੀ ਦੇ ਸ਼੍ਰੋਮਣੀ ਭਗਤ ਹਨ, ਉਥੇ ਸਤਿਗੁਰੂ ਵੀ ਹਨ ਅਤੇ ਕਮਾਲ ਦੀ ਗੱਲ ਹੈ ਕਿ ਉਹ ਖੁਦ ਵਾਹਿਗੁਰੂ ਦਾ ਰੂਪ ਵੀ ਹਨ। ਇਹ ਕਿਸ ਤਰ੍ਹਾਂ ਮੁਮਕਿਨ ਹੈ, ਇਹ ਸਾਡੇ ਵਾਸਤੇ ਸਮਝਣਾ ਮੁਸ਼ਕਿਲ ਹੈ ਕਿਉਂਕਿ ਸਾਡੀ ਸੁਰਤਿ ਹਾਲੇ ਉਚੀ ਨਹੀਂ ਉਠੀ ਪਰ ਇਸ ਦੇ ਬਾਵਜੂਦ ਸਾਨੂੰ ਗੁਰਬਾਣੀ ਦੇ ਫੁਰਮਾਨਾਂ ਤੇ ਯਕੀਨ ਕਰਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਹੀ ਤੱਤ ਸੱਚ ਹੈ। ਸਚਿਆਰ ਗੁਰਸਿਖ ਉਹ ਹੈ ਜੋ ਗੁਰਬਾਣੀ ਦੇ ਹੁਕਮਾਂ ਅਤੇ ਬਚਨਾਂ ਤੇ ਪੂਰਾ ਯਕੀਨ ਰੱਖੇ ਭਾਂਵੇਂ ਇਹ ਬਚਨ ਕਿੰਨੇ ਵੀ ਅਸੰਭਵ ਕਿਉਂ ਨਾ ਜਾਪਦੇ ਹੋਣ। ਇਥੋਂ ਤੱਕ ਯਕੀਨ ਚਾਹੀਦਾ ਹੈ ਕਿ ਜੇਕਰ ਗੁਰਸਿਖ ਦੇ ਗਿਆਨ ਇੰਦਰੇ ਜਿਵੇਂ ਕਿ ਅੱਖਾਂ, ਕੰਨ, ਨੱਕ ਆਦਿ ਕੁਝ ਹੋਰ ਸ਼ਾਹਦੀ ਭਰਦੇ ਹੋਣ ਅਤੇ ਗੁਰਬਾਣੀ ਦਾ ਫੁਰਮਾਨ ਕੁਝ ਹੋਰ ਹੋਵੇ ਤਾਂ ਗੁਰਸਿਖ ਨੂੰ ਆਪਣੇ ਗਿਆਨ ਇੰਦਰਿਆਂ ਨੂੰ ਛੱਡ ਕੇ ਗੁਰੂ ਸਾਹਿਬ ਦੇ ਫੁਰਮਾਨਾਂ ਤੇ ਇਤਮਾਤੋ-ਇਤਬਾਰ ਰੱਖਣਾ ਚਾਹੀਦਾ ਹੈ।  
 
ਇਹ ਜੋ ਸ੍ਰਿਸ਼ਟੀ ਦੀ ਰਚਨਾ ਹੈ, ਉਹ ਵਾਹਿਗੁਰੂ ਜੀ ਨੇ ਖੁਦ ਕੀਤੀ ਹੈ ਅਤੇ ਅਤਿਅੰਤ ਦਾਨਾਈ (ਸਿਆਣਪ) ਨਾਲ ਕੀਤੀ ਹੈ ਕਿਉਂਕਿ ਵਾਹਿਗੁਰੂ ਜੀ ਤਾਂ ਬਿਬੇਕ ਅਤੇ ਵਿਚਾਰ ਦੇ ਸਾਗਰ ਹਨ। ਇਹ ਉਤਪਤੀ ਵਾਹਿਗੁਰੂ ਜੀ ਦਾ ਇਕ ਖੇਲ ਹੈ ਅਤੇ ਇਸ ਖੇਲ ਵਿਚ ਸਾਰੀ ਦੁਨੀਆ ਨੂੰ ਮਾਇਆ ਰਾਹੀਂ ਉਹਨਾਂ ਨੇ ਭਰਮਾ ਛਡਿਆ ਹੈ। ਜੋ ਵੀ ਜਨ ਚਾਹੇ ਮਾੜਾ, ਚੰਗਾ, ਉਚਾ, ਨੀਚਾ, ਪਾਪੀ, ਪੁੰਨੀ ਆਦਿ ਦਿਸਦਾ ਹੈ ਸਭ ਮਾਇਆ ਅਤੇ ਹਉਮੈ ਦੇ ਗੇੜ ਵਿਚ ਹੈ। ਵੱਡੇ ਵੱਡੇ ਮਜ਼ਹਬ ਅਤੇ ਧਰਮ ਵੀ ਹਉਮੈ ਦਾ ਹੀ ਪਸਾਰਾ ਹਨ ਜਿਸ ਕਰਕੇ ਇਹਨਾਂ ਦੇ ਅਨੁਆਈ ਚੁਰਾਸੀ ਵਿਚ ਹੀ ਫਸੇ ਰਹਿੰਦੇ ਹਨ, ਕਦੇ ਵੀ ਮੁਕਤ ਨਹੀਂ ਹੁੰਦੇ। ਇਹ ਮਾਇਆ ਅਤਿ ਪ੍ਰਬਲ ਹੈ ਅਤੇ ਇਸ ਮਾਇਆ ਤੋਂ ਨਿਕਲਣ ਲਈ ਵਾਹਿਗੁਰੂ ਜੀ ਨੇ, ਆਪਣਾ ਹੀ ਗੁਰੂ ਰੂਪ ਅਸਥਾਪਤ ਕੀਤਾ ਹੈ ਅਤੇ ਆਪਣੇ ਆਪ ਨੂੰ ਆਪਣੇ ਇਸ ਗੁਰੂ ਰੂਪ ਦੇ ਪ੍ਰਾਇਣ ਕਰ ਦਿਤਾ ਹੈ; ਇਸੇ ਕਰਕੇ ਹੀ ਵਾਹਿਗੁਰੂ ਜੀ ਦਾ ਇਕ ਉਤਮ ਗੁਣ ਹੈ ਕਿ ਉਹ "ਗੁਰਪ੍ਰਸਾਦਿ" ਹਨ ਭਾਵ ਗੁਰੂ ਜੀ ਦੀ ਕਿਰਪਾ ਦੁਆਰਾ ਮਿਲਦੇ ਹਨ। ਇਹ ਜੋ ਵਾਹਿਗੁਰੂ ਜੀ ਦਾ ਗੁਰੂ ਰੂਪ ਹੈ, ਇਸੇ ਨੂੰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ। ਕਿਉਂਕਿ ਗੁਰੂ ਜੀ ਨੇ ਦੁਨੀਆ ਦਾ ਉਧਾਰ ਕਰਨ ਦਾ ਮਿਸ਼ਨ ਆਪਣੇ ਸਿਰ ਲਿਆ ਹੈ ਅਤੇ ਇਹ ਮਿਸ਼ਨ ਸਤਿਨਾਮ ਦੁਆਰਾ ਪੂਰਾ ਕੀਤਾ ਜਾਣਾ ਹੈ, ਇਸ ਕਰਕੇ ਇਹ ਲਾਜ਼ਮੀ ਸੀ ਕਿ ਗੁਰੂ ਸਾਹਿਬ ਖੁਦ ਨਾਮ ਨਾਲ ਭਰਪੂਰ ਅਤੇ ਸਰਸ਼ਾਰ ਹੋਣ। ਭਾਂਵੇਂ ਕਿ ਸਤਿਗੁਰੂ, ਨਾਮੀ ਵਾਹਿਗੁਰੂ ਅਤੇ ਗੁਰਮਤਿ ਨਾਮ ਵਿਚ ਕੋਈ ਫਰਕ ਨਹੀਂ ਹੈ ਪਰ ਫੇਰ ਵੀ ਇਸ ਸੰਸਾਰ ਦੀ ਰੀਤ ਰਖਦਿਆਂ ਹੋਇਆਂ ਇਸ ਸੰਸਾਰ ਤੇ ਅਵਤਾਰ ਧਾਰਨ ਤੋਂ ਬਾਅਦ, ਪਹਿਲਾਂ ਗੁਰਾਂ ਨੇ ਆਪ ਨਾਮ ਦੀ ਅਥਾਹ ਕਮਾਈ ਕੀਤੀ। ਹੋਰ ਜੀਵਾਂ ਨੂੰ ਨਾਮ ਦਾ ਰਸਤਾ ਦਿਖਾਉਣਾ ਤਦ ਹੀ ਸੰਭਵ ਸੀ ਜੇਕਰ ਗੁਰੂ ਸਾਹਿਬ ਨੇ ਬਜ਼ਾਤੇ ਖੁਦ ਨਾਮ ਦਾ ਰਸਤਾ ਤੈਅ ਕੀਤਾ ਹੁੰਦਾ। ਇਸ ਦੁਨੀਆ ਵਿਖੇ ਅਵਤਾਰ ਧਾਰਨ ਤੋਂ ਬਾਅਦ, ਪਹਿਲਾਂ ਸ੍ਰੀ ਗੁਰੂ ਜੀ ਨੇ ਅਥਾਹ ਕਮਾਈ ਨਾਮ ਦੀ ਕੀਤੀ  ਅਤੇ ਇਸੇ ਕਰਕੇ ਹੀ ਜ਼ਿੰਦਗੀ ਦੇ ਚੌਥੇ ਦਹਾਕੇ ਵਿਚ ਜਾ ਕੇ ਦੁਨੀਆ ਵਿਚ ਗੁਰਮਤਿ ਦਾ ਪਰਚਾਰ ਆਰੰਭ ਕੀਤਾ। ਇਸ ਬਾਰੇ ਭਾਈ ਗੁਰਦਾਸ ਜੀ ਨੇ ਬਹੁਤ ਖੂਬਸੂਰਤ ਲਿਖਿਆ ਹੈ:
 
ਪਹਿਲਾਂ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲ ਕਮਾਈ॥
ਰੇਤੁ ਅਕੁ ਆਹਾਰੁ ਕਰਿ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ॥
ਬਾਬਾ ਪੈਧਾ ਸਚ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ॥ (ਭਾਈ ਗੁਰਦਾਸ ਜੀ, ਵਾਰ 1, ਪਉੜੀ 24)
 
ਗੁਰੂ ਸਾਹਿਬਾਂ ਨੇ ਅਵਤਾਰ ਧਾਰਕੇ ਪਹਿਲਾਂ ਆਪ ਨਾਮ ਦੀ ਅਥਾਹ ਕਮਾਈ ਕੀਤੀ। ਬਖਸ਼ੁ (ਬਖਸ਼ਿਸ਼) ਤਾਂ ਦਰ ਤੋਂ ਪਹਿਲਾਂ ਹੀ ਸੀ ਭਾਵ ਪਹਿਲਾਂ ਹੀ ਵਾਹਿਗੁਰੂ ਸਰੂਪ ਸਨ, ਪਰ ਇਸ ਦੁਨੀਆ ਵਿਚ ਆ ਕੇ ਇਸ ਦੁਨੀਆ ਵਾਲੀ ਰੀਤਿ ਅਪਨਾਉਂਦਿਆਂ ਹੋਇਆ ਪਹਿਲਾਂ ਆਪ ਨਾਮ ਦੀ ਕਮਾਈ ਕਰਕੇ ਅਤੇ "ਰੇਤੁ ਅਕੁ ਆਹਾਰੁ" ਕੀਤਾ ਭਾਵ ਰੁੱਖਾ ਸੁੱਕਾ ਖਾ ਕੇ, ਰੋੜਾਂ ਦੀ ਵਿਛਾਈ ਕੀਤੀ ਭਾਵ ਸਉਣਾ ਕੀਤਾ ਹੀ ਨਹੀਂ ਬਲਕਿ ਸਦਾ ਜਾਗਦੇ ਹੀ ਰਹੇ ਅਤੇ ਨਾਮ ਦੀ ਕਮਾਈ ਕਰਨ ਵਿਚ ਹੀ ਲਗੇ ਰਹੇ ਜਿਸ ਕਰਕੇ ਇਸ ਦੁਨੀਆ ਵਿਚ ਘਾਲੀ ਹੋਈ ਕਮਾਈ ਕਰਕੇ ਹਰੀ ਵਾਹਿਗੁਰੂ ਸਿਉਂ ਉਹਨਾਂ ਦੀ ਬਣਿਆਈ ਅਤੇ ਫੇਰ ਇਥੋਂ ਸਚਖੰਡ ਵਿਖੇ ਉਹਨਾਂ ਦੀ ਗੰਮਤਾ ਹੋਈ ਭਾਵ ਵਾਹਿਗੁਰੂ ਜੀ ਦੇ ਦਰ ਤੇ ਜਾ ਕੇ ਕਬੂਲਤਾ ਹਾਸਲ ਕੀਤੀ ਅਤੇ ਉਥੋਂ ਹੁਕਮ ਲੈ ਕੇ ਫੇਰ ਧਰਤਿ ਲੁਕਾਈ ਨੂੰ ਸੋਧਣਾ ਕੀਤਾ। ਭਾਂਵੇਂ ਗੁਰੂ ਜੀ ਤਾਂ ਗੋਬਿੰਦ ਰੂਪ ਹਨ ਅਤੇ ਆਦਿ ਤੋਂ ਹੀ ਵਾਹਿਗੁਰੂ ਵਿਚ ਲੀਨ ਹਨ ਪਰ ਇਸ ਸੰਸਾਰ ਦੇ ਲੋਕਾਂ ਨੂੰ ਤਾਰਨ ਲਈ ਇਸ ਸੰਸਾਰ ਤੇ ਗੁਰਮਤਿ ਨਾਮ ਦੀ ਕਮਾਈ ਕਰਕੇ ਸਚਖੰਡ ਵਿਖੇ ਗੰਮਤਾ ਕਾਇਮ ਕਰਨੀ ਜ਼ਰੂਰੀ ਸੀ ਤਾਂ ਕੇ ਲੋਕਾਂ ਦਾ ਸਚਖੰਡ ਵਿਖੇ ਜਾਣ ਦਾ ਰਸਤਾ ਖੁਲ ਸਕੇ। ਇਸ ਅਵਤਾਰ ਵਿਚ ਕਮਾਈ ਕਰਕੇ ਹਰੀ ਸਿਉਂ ਬਣਿਆਉਣ ਦਾ ਇਹ ਭਾਵ ਨਹੀਂ ਹੈ ਕਿ ਪਹਿਲਾਂ ਹਰੀ ਨਾਲ ਉਹਨਾਂ ਦੀ ਨਹੀਂ ਸੀ ਬਣੀ ਹੋਈ ਬਲਕਿ ਇਹ ਭਾਵ ਹੈ ਕਿ ਇਥੇ ਇਸ ਦੁਨੀਆ ਵਿਚ ਅਵਤਾਰ ਧਾਰਕੇ ਗੁਰਾਂ ਨੇ ਨਵੇਂ ਸਿਰਿਓਂ ਨਾਮ ਦੀ ਸਿਧੀ ਕੀਤੀ; ਦੁਨੀਆ ਨੂੰ ਸੇਧ ਦੇਣ ਲਈ। ਬਾਕੀ ਦੇ ਵਲੀ, ਅਉਲੀਏ, ਪੀਰ, ਪੈਗ਼ੰਬਰ, ਅਵਤਾਰ ਆਦਿ ਤਾਂ ਸੰਸਾਰੀ ਧੰਧਿਆ ਵਿਚ ਲਗੇ ਰਹੇ ਅਤੇ ਅਚਾਨਕ ਇਕ ਦਿਨ ਉਹਨਾਂ ਨੇ ਆਪਣੇ ਆਪ ਨੂੰ ਅਵਤਾਰ ਜਾਂ ਪੈਗ਼ੰਬਰ ਐਲਾਨ ਕਰ ਦਿਤਾ। ਦੂਸਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਕਈ ਦਹਾਕੇ ਭਾਰੀ ਤਪਸਿਆ ਕੀਤੀ ਅਤੇ ਫੇਰ ਵਾਹਿਗੁਰੂ ਜੀ ਦੇ ਹੁਕਮ ਨਾਲ ਇਸ ਦੁਨੀਆ ਵਿਚ ਸਤਿਨਾਮ ਦਾ ਚੱਕਰ ਫੇਰਿਆ। ਹੋਰ ਦੇਖੋ, ਹੋਰ ਕੋਈ ਵੀ ਪੈਗ਼ੰਬਰ ਜਾਂ ਅਵਤਾਰ ਆਪਣੇ ਜਨਮ ਅਸਥਾਨ ਤੋਂ ਬਾਹਰ ਜਾ ਕੇ ਪਰਚਾਰ ਕਰਨ ਨਹੀਂ ਗਿਆ ਜਿਸ ਤੋਂ ਸਿਧ ਹੈ ਕਿ ਉਹ ਸਮੁੱਚੇ ਜਗਤ ਵਾਸਤੇ ਨਹੀਂ ਸਨ ਆਏ ਜਦਕਿ ਗੁਰੂ ਸਾਹਿਬ ਜੀ ਨੇ ਨਉਂ ਖੰਡ ਪ੍ਰਿਥਵੀ ਵਿਖੇ ਜਾ ਕੇ ਸਚੇ ਧਰਮ ਦਾ ਹੋਕਾ ਦੇ ਕੇ ਲੋਕਾਂ ਨੂੰ ਗੁਰਮਤਿ ਦੇ ਆਗਮਨ ਦੀ ਸੂਚਨਾ ਦਿਤੀ ਅਤੇ ਸਾਰੀ ਹੀ ਧਰਤੀ ਦੇ ਲੋਕਾਂ ਨੂੰ ਤਾਰਿਆ। 
 
ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੋਮਣੀ ਭਗਤ ਇਸ ਕਰਕੇ ਹਨ ਕਿ ਉਹਨਾਂ ਨੇ ਅਵਤਾਰ ਧਾਰਕੇ, ਹੋਰਨਾਂ ਨੂੰ ਪਰੋਬਧਨ ਸੋਧਨ ਤੋਂ ਪਹਿਲਾਂ ਆਪ ਗੁਰਮਤਿ ਭਗਤੀ ਕੀਤੀ ਅਤੇ ਗੁਰਮਤਿ ਨਾਮ ਨੂੰ ਸਿਧ ਕੀਤਾ। ਉਹਨਾਂ ਨੇ "ਭਾਰੀ ਕਰੀ ਤਪਸਿਆ" ਜਿਸ ਕਰਕੇ ਉਹ ਸਭ ਤੋਂ ਵਡੇ ਭਗਤ ਹਨ। ਉਹ ਸਤਿਗੁਰੂ ਇਸ ਕਰਕੇ ਹਨ ਕਿ ਉਹਨਾਂ ਨੂੰ ਸਚਖੰਡ ਤੋਂ ਵਾਹਿਗੁਰੂ ਜੀ ਵਲੋਂ ਥਾਪੜਾ ਦੇ ਕੇ ਧਰਤਿ ਲੋਕਾਈ ਨੂੰ ਸੋਧਣ ਲਈ ਸਤਿਗੁਰੂ ਥਾਪਿਆ ਗਿਆ ਹੈ। ਉਹ ਵਾਹਿਗੁਰੂ ਇਸ ਕਰਕੇ ਹਨ ਕਿ ਵਾਹਿਗੁਰੂ ਜੀ ਨੇ ਆਪ ਹੀ, ਆਪਣਾ ਗੁਰੂ ਰੂਪ ਰਚਿਆ ਹੈ ਅਤੇ ਇਹ ਗੁਰੂ ਰੂਪ ਪੂਰੀ ਤਰ੍ਹਾਂ ਵਾਹਿਗੁਰੂ ਨਾਲ ਓਤਿ ਪੋਤਿ ਹੈ; ਇਸ ਤਰ੍ਹਾਂ ੳਤਿ ਪੋਤਿ ਹੈ ਕਿ ਕੋਈ ਉਹਨਾਂ ਨੂੰ ਭਿੰਨ ਨਹੀਂ ਕਰ ਸਕਦਾ। ਹੋਰ ਤਾਂ ਹੋਰ, ਗੁਰਮੁਖ ਪਿਆਰੇ ਪੰਡਿਤ ਕਰਤਾਰ ਸਿੰਘ ਜੀ ਦਾਖਾ ਦੇ ਕਥਨ ਅਨੁਸਾਰ, ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਆਪਣੇ ਗੁਰੂ ਰੂਪ ਦੇ ਪਰਤੰਤ੍ਰ ਭਾਵ ਅਧੀਨ ਰਖਿਆ ਹੈ ਜਿਸ ਕਰਕੇ ਵਾਹਿਗੁਰੂ ਜੀ ਦਾ ਇਕ ਗੁਣ ਹੈ ਕਿ ਉਹ "ਗੁਰਪ੍ਰਸਾਦਿ" ਹਨ। ਵਾਹਿਗੁਰੂ ਜੀ ਉਸਨੂੰ ਮਿਲਦੇ ਹਨ ਜਿਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਬੀਸ ਬਿਸਵੇ ਮੰਨੇ ਅਤੇ ਨਾ ਤਾਂ ਵਾਹਿਗੁਰੂ ਜੀ ਸਿਧੇ ਕਿਸੇ ਨੂੰ ਮਿਲਦੇ ਹਨ ਅਤੇ ਨਾ ਹੀ ਕਿਸੇ ਹੋਰ ਰਹਿਬਰ ਦੀ ਵਿਚੋਲਗੀ ਰਾਹੀਂ ਮਿਲਦੇ ਹਨ। ਕੇਵਲ ਅਤੇ ਕੇਵਲ ਸ੍ਰੀ ਗੁਰੂ ਨਾਨਕ ਦਸਮੇਸ਼ ਜੀ ਦੀ ਕਿਰਪਾ ਨਾਲ ਹੀ ਕਿਸੇ ਜੀਵ ਨੂੰ ਮਿਲਦੇ ਹਨ। 
 
ਹੁਣ ਵਿਚਾਰ ਕਰਦੇ ਹਾਂ ਗੁਰਬਾਣੀ ਦੇ ਕੁਝ ਕੁ ਸ਼ਬਦਾਂ ਦੀ ਜਿਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਸਤੀ ਬਾਰੇ ਸਹੀ ਅਤੇ ਪ੍ਰਮਾਣੀਕ ਜਾਣਕਾਰੀ ਮਿਲਦੀ ਹੈ: 
 
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ 
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥1॥ (ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 ॥, ਪੰਨਾ 1385) 
 
(ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਜੀ ਦੇ ਦਰ ਤੇ ਪਰਵਾਨ ਹੋਏ ਭਗਤ ਜਨ ਹਨ, ਅਤੇ ਬ੍ਰਹਮ ਵਾਹਿਗੁਰੂ ਦੇ ਹੀ ਤੁੱਲ ਸਮਸਰਿ ਹਨ, ਇਸ ਕਰਕੇ ਇਕ ਜੀਭ ਉਹਨਾਂ ਬਾਰੇ ਕੀ ਬਖਾਨੇ ਭਾਵ ਕਹੇ। ਬਸ ਕੁਰਬਾਨ ਕੁਰਬਾਨ ਕੁਰਬਾਨ ਕੁਰਬਾਨ ਅਤੇ ਸਦਾ ਕੁਰਬਾਨ ਹੀ ਜਾਈਏ)।
 
ਉਪਰਲੇ ਗੁਰਵਾਕ ਤੋਂ ਸਿਧ ਹੈ ਕਿ ਗੁਰੂ ਜੀ ਕੇਵਲ ਭਗਤ ਹੀ ਨਹੀਂ ਹਨ ਬਲਕਿ ਬ੍ਰਹਮ ਵਾਹਿਗੁਰੂ ਜੀ ਦੇ ਸਮਸਰਿ ਭਾਵ ਉਹਨਾਂ ਦਾ ਹੀ ਰੂਪ ਹਨ। ਇਸ ਬਾਣੀ ਵਿਚ ਅਗੇ ਜਾਕੇ ਹਜ਼ੂਰ ਸ੍ਰੀ ਪੰਚਮੇਸ਼ ਪਿਤਾ ਜੀ ਫੁਰਮਾਉਂਦੇ ਹਨ ਕਿ ਹਰੀ ਰੂਪ ਗੁਰੂ ਨਾਨਕ ਨੂੰ ਜਿਸਨੇ ਵੀ ਪਰਸਿਆ ਹੈ, ਉਹ ਜੰਮਣ ਮਰਣ ਤੋਂ ਰਹਿ ਗਿਆ ਹੈ ਭਾਵ ਉਸਦਾ ਜਨਮ ਮਰਣ ਨਿਵਾਰਿਆ ਗਿਆ ਹੈ:
 
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥5॥ (ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 ॥, ਪੰਨਾ 1386)
 
ਇਹਨਾਂ ਸਵਈਆਂ ਦੀ ਅਖੀਰਲੀ ਪਉੜੀ ਵਿਚ ਹਜ਼ੂਰ ਸ੍ਰੀ ਗੁਰੂ ਪੰਚਮ ਪਾਤਿਸ਼ਾਹ ਫੁਰਮਾਉਂਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਤਰ੍ਹਾਂ ਹੋਇਆ ਜਿਵੇਂ ਹਨੇਰੇ ਵਿਚ ਤੇਜ ਚਿਰਾਗ਼ ਜਗ ਪਿਆ ਹੋਵੇ ਅਤੇ ਸਭ ਕਲਿਜੁਗ ਦੀ ਲੁਕਾਈ ਉਧਰ ਗਈ ਹੈ। ਸਾਰੇ ਸੰਸਾਰ ਵਿਚ ਪ੍ਰਗਟ ਹੋ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਨ ਵੀ ਹਨ, ਸਤਿਗੁਰੂ ਵੀ ਹਨ ਅਤੇ ਪਾਰਬ੍ਰਹਮ ਵੀ ਹਨ। 
 
ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ 
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥9॥ (ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 ॥, ਪੰਨਾ 1387)
 
ਕੈਸਾ ਖੂਬਸੂਰਤ ਗੁਰਵਾਕ ਹੈ ਜੋ ਕਿ ਗੁਰੂ ਸਾਹਿਬ ਜੀ ਨੂੰ ਜਨ, ਗੁਰੂ ਅਤੇ ਪਾਰਬ੍ਰਹਮ ਦਰਸਾ ਰਿਹਾ ਹੈ। ਜੇਕਰ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਉਪਰੋਕਤ ਗੁਰਵਾਕ ਇਕ ਭਵਿਖਤ ਵਾਕ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ "ਸਭ ਕਲਿ ਉਧਰੀ"। "ਉਧਰੀ" ਭੂਤਕਾਲ ਦੀ ਕਿਰਿਆ ਹੈ ਜਿਸ ਦਾ ਭਾਵ ਹੈ ਕਿ ਸਾਰੀ ਕਲਿਜੁਗ ਦੀ ਲੁਕਾਈ ਉਧਰ ਗਈ ਹੈ ਭਾਵ ਸਾਰੀ ਲੁਕਾਈ ਦਾ ਉਧਾਰ ਹੋ ਗਿਆ ਹੈ, ਹੋ ਚੁਕਿਆ ਹੈ। ਸ਼ਰਧਾਵਾਨ ਗੁਰਸਿਖਾਂ ਨੂੰ ਤਾਂ ਇਹ ਪੰਕਤੀ ਅਜ ਵੀ ਸੱਚ ਪਰਤੀਤ ਹੁੰਦੀ ਹੈ ਪਰ ਹੋਰ ਲੁਕਾਈ ਨੂੰ ਇਸ ਪੰਕਤੀ ਦੀ ਕੀਮਤ ਉਸ ਵੇਲੇ ਪਤਾ ਲਗੇਗੀ ਜਦੋਂ ਭਵਿਖ ਵਿਚ ਸਾਰੀ ਲੁਕਾਈ ਦਾ ਉਧਾਰ ਹੋ ਗਿਆ। ਅਦ੍ਰਿਸ਼ਟ ਆਤਮਕ ਦੁਨੀਆ ਵਿਚ ਤਾਂ ਗੁਰੂ ਸਾਹਿਬ ਦੇ ਆਗਮਨ ਤੇ ਹੀ ਗੁਰਾਂ ਦੀ ਦੋਹੀ ਫਿਰ ਗਈ ਸੀ ਕਿ ਸਾਰੀ ਦੁਨੀਆ ਦਾ ਉਧਾਰ ਹੋ ਗਿਆ ਹੈ ਪਰ ਇਸ ਦ੍ਰਿਸ਼ਟਮਾਨ ਮਾਦਾ ਸੰਸਾਰ ਵਿਚ ਇਹ ਘਟਨਾ ਹਾਲੇ ਵਾਪਰਨੀ ਹੈ। ਜਦੋਂ ਵਾਪਰਨੀ ਹੋਵੇਗੀ ਵਾਪਰ ਜਾਵੇਗੀ ਪਰ ਗੁਰਸਿਖਾਂ ਦੇ ਭਾ ਦੀ ਤਾਂ ਇਸ ਪੰਕਤੀ ਦਾ ਸੱਚ ਵਾਪਰ ਚੁਕਿਆ ਹੈ ਬਸ ਇਸ ਸੰਸਾਰ ਵਿਚ ਪ੍ਰਗਟ ਹੀ ਨਹੀਂ ਹੋਇਆ ਪਰ ਇਕ ਦਿਨ ਅਵਸ਼ ਪਰਗਟ ਹੋ ਜਾਣਾ ਹੈ। 
 
ਜਦੋਂ ਸਵਈਏ ਮਹਲੇ ਪਹਿਲੇ ਕੇ ਵਿਚਾਰਦੇ ਹਾਂ ਤਾਂ ਬੁਧੀ ਚਕ੍ਰਿਤ ਰਹਿ ਜਾਂਦੀ ਹੈ ਕਿਉਂਕਿ ਇਹਨਾਂ ਸਵਈਆਂ ਵਿਚ ਅਜਿਹੇ ਆਤਮਕ ਸੱਚ ਦ੍ਰਿੜ੍ਹਾਏ ਗਏ ਹਨ ਜੋ ਕਿ ਸਾਡੇ ਵਲੋਂ ਸਿੱਖੀ ਹੋਈ ਵਿਦਿਆ ਦੇ ਉਲਟ ਹੈ। ਅਸੀਂ ਸਾਰੇ ਇਹੋ ਹੀ ਪੜ੍ਹਦੇ ਆਏ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਨ 1469 ਵਿਚ ਪਰਗਟ ਹੋਏ ਹਨ, ਅਤੇ ਉਹਨਾਂ ਤੋਂ ਪਹਿਲਾਂ ਕਈ ਹੋਰ ਭਗਤ ਹੋਏ ਹਨ ਜੋ ਕਿ ਸੱਚ ਨੂੰ ਪ੍ਰਾਪਤ ਕਰ ਚੁਕੇ ਹਨ ਪਰ ਜਦੋਂ ਇਹਨਾਂ ਸਵਈਆਂ ਨੂੰ ਪੜ੍ਹਦੇ ਹਾਂ ਤਾਂ ਪੜ੍ਹਕੇ ਹੈਰਾਨੀ ਹੁੰਦੀ ਹੈ ਕਿ ਗੁਰੂ ਸਾਹਿਬ ਜੀ ਦੇ ਆਗਮ ਤੋਂ ਪਹਿਲਾਂ ਹੋਏ ਭਗਤ ਕਿਵੇਂ ਗੁਰੂ ਸਾਹਿਬ ਜੀ ਦਾ ਗੁਣਗਾਣ ਕਰ ਰਹੇ ਹਨ। ਇਹਨਾਂ ਸਵਈਆਂ ਵਿਚ ਦਰਸਾਇਆ ਗਿਆ ਹੈ ਕਿ ਪੁਰਾਣੇ ਭਗਤ ਪ੍ਰਹਿਲਾਦ ਜੀ ਵਰਗੇ, ਪਰਸ਼ੂਰਾਮ ਜੀ ਅਤੇ ਰਿਖੀ ਜਮਦਗਨੀ ਸਾਰਖੇ, ਰਿਖੀ ਕਪਲ ਵਰਗੇ, ਧ੍ਰੂ ਅਤੇ ਧੋਮ ਵਰਗੇ ਅਤੇ ਹੋਰ ਅਨੇਕਾਂ ਪੁਰਾਤਨ ਭਗਤ ਉਸ ਗੁਰੂ ਨਾਨਕ ਦਾ ਜਸ ਗਾ ਰਹੇ ਹਨ ਜਿਸ ਨੇ ਇਸ ਸੰਸਾਰ ਵਿਚ ਰਾਜ ਜੋਗ ਮਾਣਿਆ ਹੈ। ਇਸ ਖਿਆਲ ਨੂੰ ਸਾਬਤ ਕਰਦੀਆਂ ਕੁਝ ਕੁ ਪੰਕਤੀਆਂ ਪੇਸ਼ ਹਨ ਜੀ, ਪਰ ਪੂਰੀ ਤਫਸੀਲ ਲਈ ਪੂਰੇ ਸਵਈਏ ਪੜ੍ਹਨੇ ਅਤੇ ਵਿਚਾਰਨੇ ਲੋੜੀਂਦੇ ਹਨ: 
 
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥…॥2॥ (ਪੰਨਾ 1389)
ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥ 
ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥
ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥ 
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥4॥ (ਪੰਨਾ 1390)
 
ਹੋਰ ਤਾਂ ਹੋਰ, ਕਲਿਜੁਗ ਦੇ ਪ੍ਰਸਿਧ ਭਗਤ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਅਤੇ ਬੇਣੀ ਜੀ, ਜਿਨਾਂ ਨੂੰ ਸਾਡੇ ਵਿਦਵਾਨ ਬੜੇ ਭਾਵਕ ਹੋ ਕੇ ਇਹ ਸਾਬਤ ਕਰਨਾ ਲੋਚਦੇ ਹਨ ਕਿ ਉਹ ਆਪਣੇ ਆਪ ਹੀ, ਸਤਿਗੁਰੂ ਜੀ ਦੀ ਸਹਾਇਤਾ ਤੋਂ ਬਗ਼ੈਰ ਹੀ, ਵਾਹਿਗੁਰੂ ਜੀ ਤੱਕ ਪਹੁੰਚ ਗਏ ਸਨ, ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੇ ਦਸੇ ਗਏ ਹਨ:
 
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥ 
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥ (ਪੰਨਾ 1390)
 
ਮੌਜੂਦਾ ਵਿਦਵਾਨਾਂ ਦਾ ਵਿਚਾਰ ਹੈ ਕਿ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਹੋਰ ਭਗਤ ਸਾਹਿਬਾਨ ਜਿੰਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਹਨ ਪਰ ਉਹ ਇਹ ਨਹੀਂ ਸਮਝਦੇ ਕਿ ਜੇਕਰ ਇਹ ਭਗਤ ਪਹਿਲਾਂ ਹੋਏ ਹੁੰਦੇ ਤਾਂ ਇਹ ਧੁਰ ਸਚਖੰਡ ਵਿਖੇ, ਜਿਥੋ ਇਹ ਧੁਰ ਕੀ ਬਾਣੀ ਲਿਆਏ ਸਨ, ਕਿਵੇ ਪਹੁੰਚ ਗਏ। ਸਤਿਗੁਰੂ ਤਾਂ ਇਕ ਹੀ ਹੈ ਅਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਹੈ। ਹੋਰ ਕੋਈ ਸਤਿਗੁਰੂ ਨਾ ਹੋਇਆ ਹੈ ਨਾ ਹੋਵੇਗਾ ਕਿਉਂਕਿ ਸਚ ਤਾਂ ਇਕ ਹੀ ਹੁੰਦਾ ਹੈ। ਅਕਾਲ ਪੁਰਖ ਵੀ ਇਕ ਹੈ ਅਤੇ ਉਸਦਾ ਗੁਰੂ ਰੂਪ - ਸਤਿਗੁਰੂ ਵੀ ਇਕ ਹੀ ਹੈ। ਇਸ ਵਿਸ਼ੇ ਤੇ ਅਕਾਲ ਚਲਾਣਾ ਕਰ ਚੁਕੇ ਗਿਆਨੀ ਗੁਰਦਿਤ ਸਿੰਘ ਜੀ ਦੀ ਕਿਤਾਬ "ਭਗਤ ਬਾਣੀ ਦਾ ਇਤਿਹਾਸ" ਇਕ ਕਮਾਲ ਦੀ ਪੁਸਤਕ ਹੈ। ਗਿਆਨੀ ਜੀ ਨੂੰ ਭਾਈ ਸਾਹਿਬ ਰਣਧੀਰ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਸੀ ਅਤੇ ਉਹਨਾਂ ਨੇ ਭਾਈ ਸਾਹਿਬ ਜੀ ਦੀ ਸੋਚ ਮੁਤਾਬਕ ਹੀ ਇਹ ਮਹਾਨ ਖੋਜ ਕਰਕੇ ਸਾਬਤ ਕੀਤਾ ਹੈ ਕਿ ਸਭ ਭਗਤ ਸਾਹਿਬਾਨ, ਜਿਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਨਾ ਸਿਰਫ ਗੁਰੂ ਸਾਹਿਬ ਦੇ ਸਮਕਾਲੀ ਹੋਏ ਹਨ ਬਲਕਿ ਉਹਨਾਂ ਦੇ ਸਿਖ ਸਨ। ਗੁਰਬਾਣੀ ਦਾ ਫੁਰਮਾਨ ਹੈ ਕਿ ਭਗਤ ਉਹ ਹੁੰਦਾ ਹੈ ਜੋ ਗੁਰਮਖ ਹੋਵੇ ਅਤੇ ਗੁਰਮੁਖ ਉਹ ਹੁੰਦਾ ਹੈ ਜਿਸਦਾ ਗੁਰੂ, ਸ੍ਰੀ ਗੁਰੂ ਨਾਨਕ ਹੋਵੇ:
 
ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥ (ਰਾਗੁ ਸੂਹੀ ਮਹਲਾ 3॥ ਪੰਨਾ 1390)
 
ਇਸ ਬਾਰੇ ਭਾਈ ਸਾਹਿਬ ਰਣਧੀਰ ਸਿੰਘ ਜੀ, ਗਿਆਨੀ ਨਿਹਾਲ ਸਿੰਘ ਸੂਰੀ ਅਤੇ ਪੰਡਿਤ ਕਰਤਾਰ ਸਿੰਘ ਦਾਖਾ ਨੇ ਵੀ ਲਿਖਿਆ ਹੈ ਕਿ ਸਾਰੇ ਭਗਤ ਗੁਰੂ ਸਾਹਿਬ ਜੀ ਦੁਆਰਾ ਹੀ ਪਰਵਾਨ ਹੋਏ। ਆਪਣਾ ਪੁਰਾਣਾ ਜਨਮ ਸਾਖੀਆਂ ਵਾਲਾ ਸਾਹਿਤ ਵੀ ਇਹੋ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਭਗਤਾਂ ਨੂੰ ਮਿਲੇ ਸਨ ਅਤੇ ਉਹਨਾਂ ਨੂੰ ਉਪਦੇਸ਼ ਦਿਤਾ ਸੀ। ਇਹ ਇਕ ਅੱਡ ਵਿਸ਼ਾ ਹੈ ਅਤੇ ਕਿਸੇ ਹੋਰ ਲੇਖ ਵਿਚ ਇਸ ਬਾਰੇ ਮਜ਼ੀਦ ਵਿਚਾਰ ਕੀਤੀ ਜਾਵੇਗੀ ਪਰ ਹੁਣ ਇੰਨਾਂ ਸਮਝ ਲੈਣਾ ਜ਼ਰੂਰੀ ਹੈ ਕਿ ਸਾਰੇ ਭਗਤ ਸਾਹਿਬਾਨ ਕੇਵਲ ਭਗਤ ਹਨ, ਗੁਰੂ ਨਹੀਂ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਵੀ ਹਨ ਅਤੇ ਹੋਰਨਾਂ ਨੂੰ ਜੀਅ ਦਾਨ ਦੇਕੇ ਭਗਤ ਬਨਾਉਣ ਵਾਲੇ ਸਤਿਗੁਰੂ ਵੀ ਹਨ। ਹੇਠ ਲਿਖੇ ਗੁਰਵਾਕ ਤੋਂ ਭਗਤਾਂ ਅਤੇ ਗੁਰੂ ਨਾਨਕ ਸਾਹਿਬ ਦਾ ਫਰਕ ਪਤਾ ਲਗ ਜਾਂਦਾ ਹੈ:
 
ਕਬੀਰਿ ਧਿਆਇਓ ਏਕ ਰੰਗ ॥ 
ਨਾਮਦੇਵ ਹਰਿ ਜੀਉ ਬਸਹਿ ਸੰਗਿ ॥ 
ਰਵਿਦਾਸ ਧਿਆਏ ਪ੍ਰਭ ਅਨੂਪ ॥ 
ਗੁਰ ਨਾਨਕ ਦੇਵ ਗੋਵਿੰਦ ਰੂਪ ॥8॥1॥ (ਬਸੰਤੁ ਮਹਲਾ 5 ਘਰੁ 1 ਦੁਤੁਕੀਆ॥ ਪੰਨਾ 1192)
 
ਹਜ਼ੂਰ ਫੁਰਮਾਉਂਦੇ ਹਨ ਕਿ ਕਬੀਰ ਨੇ ਇਕ ਰੰਗ ਧਿਆਇਆ, ਨਾਮਦੇਵ ਦੇ ਨਾਲ ਹਰੀ ਜੀ ਵੱਸਦੇ ਹਨ, ਰਵਿਦਾਸ ਨੇ ਸੋਹਣੇ ਪ੍ਰਭੂ ਜੀ ਧਿਆਏ ਜਦਕਿ ਗੁਰੂ ਨਾਨਕ ਦੇਵ ਤਾਂ ਗੋਵਿੰਦ ਰੂਪ ਹਨ। ਇਸ ਸਾਰੇ ਸ਼ਬਦ ਵਿਚ ਕਈ ਭਗਤਾਂ ਦਾ ਜ਼ਿਕਰ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਦੇ ਹੋਏ, ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸਿਰਾ ਹੀ ਲਾ ਦਿਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਿਹਾ ਜਾਵੇ, ਉਹ ਤਾਂ ਗੋਵਿੰਦ ਰੂਪ ਹਨ।
 
ਪਹਿਲੇ ਭਗਤ ਜੋ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੇ ਭੱਟਾਂ ਦੇ ਸਵਈਆਂ ਵਿਚ ਦਰਸਾਏ ਗਏ ਹਨ, ਇਸ ਕਲਿਜੁਗ ਵਿਚ ਜਨਮ ਲੈ ਕੇ ਗੁਰੂ ਕੇ ਸਿਖ ਹੋਏ ਅਤੇ ਇਸ ਬਿਧਿ ਉਹਨਾਂ ਦਾ ਉਧਾਰ ਹੋਇਆ ਹੈ। ਪਹਿਲੇ ਜਾਮਿਆਂ ਵਿਚ ਵੀ ਜੋ ਉਹਨਾਂ ਭਗਤਾਂ ਨੇ ਕਲਾ ਕ੍ਰਿਸ਼ਮੀ ਕੌਤਕ ਕੀਤੇ ਸਨ, ਸੋ ਸਭ, ਵਾਹਿਗੁਰੂ ਵਿਚ ਲੀਨ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਦਾ ਹੀ ਸਦਕਾ ਸਨ। ਅਵਤਾਰਾਂ ਦੇ ਕਾਰਨਾਮਿਆਂ ਅਤੇ ਹੋਰ ਚਮਤਕਾਰਾਂ ਦੌਰਾਨ, ਪਰਦੇ ਪਿਛੇ ਸਾਡੇ ਸ੍ਰੀ ਗੁਰੂ ਜੀ ਹੀ ਕੰਮ ਕਰ ਰਹੇ ਸਨ। ਚਾਹੇ ਪੰਚਾਲੀ ਦੀ ਲੱਜਾ ਰੱਖਣ ਦਾ ਕਉਤਕ ਸੀ ਜਾਂ ਨਰਸਿੰਘ ਰੱਚ ਕੇ ਨਖਾਂ ਨਾਲ ਹਰਣਾਖਸ਼ ਨੂੰ ਮਾਰਨ ਦਾ ਚਮਤਕਾਰ ਸੀ, ਚਾਹੇ ਸੁਦਾਮੇ ਦਾ ਦਾਲਿਦਰ ਨਿਵਾਰਨ ਦਾ ਮੌਅਜਜ਼ਾ ਸੀ, ਕੇਵਲ ਸ੍ਰੀ ਗੁਰੂ ਜੋਤੀ ਹੀ ਸਭ ਜੁਗਾਂ ਵਿਚ ਸਤਿਗੁਰੂ ਰੂਪ ਹੋ ਕੇ ਕਉਤਕ ਰਚਦੀ ਰਹੀ ਹੈ, ਜੈਸਾ ਇਸ ਇਸ ਗੁਰਵਾਕ ਤੋਂ ਸਿਧ ਹੈ:
 
ਤੂ ਸਤਿਗੁਰੁ ਚਹੁ ਜੁਗੀ, ਆਪਿ ਆਪੇ ਪਰਮੇਸਰੁ ॥ (ਪੰਨਾ 1406)
 
ਗੁਰਬਾਣੀ ਦਾ ਫੁਰਮਾਨ ਹੈ ਕਿ ਸਤਿਗੁਰੂ ਨੂੰ ਵਡਾ ਕਰਕੇ ਸਲਾਹੁਣਾ ਚਾਹੀਦਾ ਹੈ। ਸਤਿਗੁਰਾਂ ਦੀ ਮਹਿਮਾ ਕੱਥਨ ਤੋਂ ਬਾਹਰ ਹੈ।  ਦਰਅਸਲ, ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਖੁਦ ਨਾਰਾਇਣ ਰੂਪ ਹੀ ਹਨ, ਇਸ ਤੋਂ ਵੱਧ ਹੋਰ ਕੀ ਕਹਾ ਜਾ ਸਕਦਾ ਹੈ:
 
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ 
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ (ਪੰਨਾ 1192)
 
ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਗੁਰਬਾਣੀ ਰਾਹੀਂ ਗੁਰੂ ਜੀ ਦਾ ਜਸ ਕਰੀਏ ਅਤੇ ਉਹਨਾਂ ਦੀ ਉਚੀ ਵਡਿਆਈ ਮਨ ਵਿਚ ਵਸਾ ਕੇ ਆਪਣਾ ਆਤਮਕ ਜੀਵਨ ਉਚਾ ਕਰੀਏ। ਇਸ ਕਾਰਜ ਲਈ ਰਾਮਕਲੀ ਕੀ ਵਾਰ ਅਤੇ ਭੱਟਾਂ ਦੇ ਸਵਈਆਂ ਦਾ ਪਾਠ ਬਾਰੰਬਾਰ ਕਰਨਾ ਬਹੁਤ ਸਹਾਇਕ ਅਤੇ ਅਤਿ ਸੁਖਦਾਇਕ ਹੈ। 
 
ਪੇਸ਼ੇ ਖਿਦਮਤ ਹੈ, ਗੁਰਪੁਰਬ ਦੇ ਮੌਕੇ ਤੇ, ਸਤਿਗੁਰੂ ਜੀ ਦੇ ਪਿਆਰ ਵਿਚ ਇਕ ਛੋਟੀ ਜੇਹੀ ਕਵੀਤਾ:
 
ਮੇਰਾ ਸਤਿਗੁਰ ਦੁਖਦਾਰੀ, ਹਉਮੈ ਰੋਗ ਸਭ ਨਿਵਾਰੀ,
ਬਿਬੇਕੀ ਬਡੋ ਸੂਚਾਚਾਰੀ, ਗੁਰੂ ਨਾਨਕ ਨਿਰੰਕਾਰੀ।1।
 
ਸਭ ਦੁਨੀ ਜਿਨ ਤਾਰੀ, ਉਪਮਾ ਜਾਇ ਨਾ ਕਥਾਰੀ,
ਤਜੀ ਸਭ ਲੋਕਾਚਾਰੀ, ਇਕ ਨਾਮ ਦੀ ਗੱਲ ਸਾਰੀ।2।
 
ਕਮਲ ਜੀਹਦੇ ਚਰਨਾਰੀ, ਮੁਖੜਾ ਬਹੁਤ ਰੋਸ਼ਨਾਰੀ।
ਕਾਇਆˆ ਸੋਨਾ ਕੰਚਨਾਰੀ, ਗੁਰੂ ਸਭ ਤੋˆ ਨਿਆਰੀ।3।
 
ਨਾਮ ਲਏ ਜੋ ਇਕ ਵਾਰੀ, ਤਰ ਜਾਵੇ ਭਵਜਲ ਭਾਰੀ।
ਕੀਮਤ ਕੋ ਕਹਿ ਨ ਸਕਾਰੀ, ਗੁਰੂ ਨਾਨਕ ਨਿਰੰਜਨਾਰੀ।4।
 
ਉਪਮਾ ਬਹੁਤ ਬਿਸਥਾਰੀ, ਤ੍ਰੈਗੁਣਾˆ ਤੋˆ ਅਪਰੰਪਾਰੀ।
ਬਾਣੀ ਮਿੱਠੀ ਅੰਮ੍ਰਿਤਧਾਰੀ, ਗੁਰੂ ਨਾਨਕ ਗੁਣਕਾਰੀ।5।
 
ਕਲਿਜੁਗ ਜ਼ੋਰ ਲਾਵੇ ਭਾਰੀ, ਮਾਇਆ ਵੀ ਥੱਕ ਹਾਰੀ।
ਝੱਖੜ ਵਡੇ ਤੋˆ ਵਡਾਰੀ, ਗੁਰ ਨਾਨਕ ਮੇਰ ਅਪਾਰੀ।6।
 
ਕੁਲਬੀਰ ਸਿੰਘ ਕੁਰਬਾਨਾਰੀ, ਤਲੀ ਖਾਕ ਤੋ ਬਲਿਹਾਰੀ।
ਖਤਮ ਕਰੋ ਸਾਡੀ ਖੁਆਰੀ, ਬਣੀਏ ਗੁਰਮੁਖ ਦੀਦਾਰੀ।7।
 
ਕੁਲਬੀਰ ਸਿੰਘ
 
object(stdClass)#5 (21) { ["p_id"]=> string(4) "6129" ["pt_id"]=> string(1) "3" ["p_title"]=> string(98) "ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤਿ ਉੱਚ ਮਰਤਬਾ" ["p_sdesc"]=> string(0) "" ["p_desc"]=> string(77173) "
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤਿ ਉੱਚ ਮਰਤਬਾ
 
ਸ੍ਰੀ ਗੁਰੂ ਨਾਨਕ ਦੇਵ ਦਾ ਕਲਿਜੁਗ ਵਿਚ ਆਗਮਨ ਇਕ ਮਹਾਨ ਘਟਨਾ ਹੈ ਜੋ ਕਿ ਆਤਮਕ ਦੁਨੀਆ ਵਿਚ ਤਾਂ ਗ਼ਜ਼ਬ ਬਰਪਾ ਗਈ ਸੀ ਪਰ ਇਸ ਦ੍ਰਿਸ਼ਟਮਾਨ ਸੰਸਾਰ ਦੇ ਲੋਕਾਂ ਨੇ ਹਾਲੇ ਸ੍ਰੀ ਗੁਰੂ ਜੀ ਦੀ ਕੀਮਤ ਪੂਰੀ ਤਰ੍ਹਾਂ ਨਹੀਂ ਜਾਣੀ। ਇਸੇ ਕਰਕੇ ਹੀ ਆਨਮਤੀਆਂ ਦੇ ਮਨਾਂ ਵਿਚ ਹੀ ਨਹੀਂ ਬਲਕਿ ਸਿਖ ਵਿਦਵਾਨਾਂ ਦੇ ਮਨਾਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੀ ਮਰਤਬੇ ਬਾਰੇ ਭੁਲੇਖੇ ਹਨ। ਆਤਮਕ ਜੀਵਨ ਤੋਂ ਵਿਰਵੇ ਕਈ ਵਿਦਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੁੰ ਇਕ ਮਹਾਨ ਮਨੁੱਖ ਕਹਿਣ ਵਿਚ ਹੀ ਗੁਰੂ ਸਾਹਿਬ ਦੀ ਬਹੁਤ ਵਡਿਆਈ ਸਮਝਦੇ ਹਨ ਜਦਕਿ ਹੋਰ ਕਈ ਵਿਦਵਾਨ ਗੁਰੂ ਸਾਹਿਬ ਨੂੰ ਰਿਫਾਰਮਰ (ਸੁਧਾਰਕ) ਹੀ ਦਸਦੇ ਹਨ। ਕਈ ਸ਼ਰਧਾ ਰੱਖਣ ਵਾਲੇ ਗੁਰਸਿਖ, ਗੁਰੂ ਸਾਹਿਬ ਨੂੰ ਬਹੁਤ ਵਡੇ ਭਗਤ ਸਮਝਦੇ ਹਨ ਜੋ ਕਿ ਠੀਕ ਹੈ ਪਰ ਇਹ ਪੂਰਾ ਸਚ ਨਹੀਂ ਹੈ। ਗਲ ਕੀ, ਜਿਨੇ ਦਾਨੇ, ਉਨੀਆਂ ਹੀ ਉਹਨਾਂ ਦੀ ਮੱਤਾਂ ਪਰ ਇਹਨਾਂ ਵਿਚੋਂ ਕੋਈ ਵੀ ਗੁਰੂ ਸਾਹਿਬ ਦੀ ਹਸਤੀ ਬਾਰੇ ਸਹੀ ਬਿਆਨ ਕਰਨ ਤੋਂ ਅਸੰਮ੍ਰਥ ਹੀ ਰਿਹਾ ਹੈ। ਅਸਲ ਗਲ ਇਹ ਹੈ ਕਿ ਜ਼ਮੀਨ ਤੇ ਰੇਂਗਣ ਵਾਲੀ ਕੀੜੀ ਨੂੰ ਜੇਕਰ ਕੋਈ ਪੁਛੇ ਕਿ ਉੱਚ ਅਸਮਾਨ ਤੇ ਉਡਾਰੀਆਂ ਮਾਰਨ ਵਾਲੇ ਪੰਖੀਆਂ ਦੀ ਗਤਿ ਮਿਤਿ ਕੀ ਹੈ ਤਾਂ ਦਸੋ ਉਹ ਕੀੜੀ ਕੀ ਬਿਆਨ ਕਰ ਸਕਦੀ ਹੈ। ਬਿਲਕੁਲ ਇਹੋ ਹੀ ਹਾਲਤ ਇਸ ਤ੍ਰੈਗੁਣੀ ਮਾਇਆ ਨਾਲ ਲਿਬੜੀ ਹੋਈ ਹੋਛੀ ਮਤਿ ਵਾਲਿਆਂ ਦੀ ਹੈ। ਅਸੀਂ ਅਲਪੱਗ ਜੀਵ, ਸਰਬੱਗ ਸਤਿਗੁਰਾਂ ਬਾਰੇ ਕੀ ਕਹਿ ਸਕਦੇ ਹਾਂ। ਇਸ ਲਈ ਦਰਕਾਰ ਹੈ ਕਿ ਸ੍ਰੀ ਗੁਰੂ ਜੀ ਬਾਰੇ ਅਤੇ ਉਹਨਾਂ ਦੇ ਮਰਤਬੇ ਨੂੰ ਸਮਝਣ ਲਈ ਗੁਰਬਾਣੀ ਦੀ ਸੇਧ ਲਈ ਜਾਵੇ। ਸਮੱਗਰ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਨੇਕਾਂ ਥਾਂਵਾਂ ਤੇ ਜ਼ਿਕਰ ਹੈ ਅਤੇ ਖਾਸ ਕਰਕੇ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ੍ਰੀ ਮੁਖਬਾਕ ਅਤੇ ਭੱਟਾਂ ਦੇ ਸਵਈਆਂ ਵਿਚ ਪਹਿਲੇ ਪਾਤਿਸ਼ਾਹ ਦੀ ਅਥਾਹ ਅਤੇ ਸਹੀ ਵਡਿਆਈ ਕੀਤੀ ਗਈ ਹੈ। 
 
ਸ੍ਰੀ ਮੁਖਬਾਕ ਅਤੇ ਭੱਟਾਂ ਦੇ ਸਵਈਆਂ ਵਿਚ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਨੂੰ ਵਾਹਿਗੁਰੂ ਜੀ ਦੇ ਦਰ ਤੇ ਪਰਵਾਨ ਹੋਇਆ ਭਗਤ ਦਸਿਆ ਗਿਆ ਹੈ, ਫੇਰ ਸਤਿਗੁਰੂ ਕਹਿ ਕੇ ਵਡਿਆਇਆ ਗਿਆ ਹੈ ਅਤੇ ਅਖੀਰ ਵਿਚ "ਆਪਿ ਨਾਰਾਇਣੁ" ਹੀ ਦਸਿਆ ਗਿਆ ਹੈ। ਸੋ ਗੁਰੂ ਸਾਹਿਬ ਜਿਥੇ ਵਾਹਿਗੁਰੂ ਜੀ ਦੇ ਸ਼੍ਰੋਮਣੀ ਭਗਤ ਹਨ, ਉਥੇ ਸਤਿਗੁਰੂ ਵੀ ਹਨ ਅਤੇ ਕਮਾਲ ਦੀ ਗੱਲ ਹੈ ਕਿ ਉਹ ਖੁਦ ਵਾਹਿਗੁਰੂ ਦਾ ਰੂਪ ਵੀ ਹਨ। ਇਹ ਕਿਸ ਤਰ੍ਹਾਂ ਮੁਮਕਿਨ ਹੈ, ਇਹ ਸਾਡੇ ਵਾਸਤੇ ਸਮਝਣਾ ਮੁਸ਼ਕਿਲ ਹੈ ਕਿਉਂਕਿ ਸਾਡੀ ਸੁਰਤਿ ਹਾਲੇ ਉਚੀ ਨਹੀਂ ਉਠੀ ਪਰ ਇਸ ਦੇ ਬਾਵਜੂਦ ਸਾਨੂੰ ਗੁਰਬਾਣੀ ਦੇ ਫੁਰਮਾਨਾਂ ਤੇ ਯਕੀਨ ਕਰਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਹੀ ਤੱਤ ਸੱਚ ਹੈ। ਸਚਿਆਰ ਗੁਰਸਿਖ ਉਹ ਹੈ ਜੋ ਗੁਰਬਾਣੀ ਦੇ ਹੁਕਮਾਂ ਅਤੇ ਬਚਨਾਂ ਤੇ ਪੂਰਾ ਯਕੀਨ ਰੱਖੇ ਭਾਂਵੇਂ ਇਹ ਬਚਨ ਕਿੰਨੇ ਵੀ ਅਸੰਭਵ ਕਿਉਂ ਨਾ ਜਾਪਦੇ ਹੋਣ। ਇਥੋਂ ਤੱਕ ਯਕੀਨ ਚਾਹੀਦਾ ਹੈ ਕਿ ਜੇਕਰ ਗੁਰਸਿਖ ਦੇ ਗਿਆਨ ਇੰਦਰੇ ਜਿਵੇਂ ਕਿ ਅੱਖਾਂ, ਕੰਨ, ਨੱਕ ਆਦਿ ਕੁਝ ਹੋਰ ਸ਼ਾਹਦੀ ਭਰਦੇ ਹੋਣ ਅਤੇ ਗੁਰਬਾਣੀ ਦਾ ਫੁਰਮਾਨ ਕੁਝ ਹੋਰ ਹੋਵੇ ਤਾਂ ਗੁਰਸਿਖ ਨੂੰ ਆਪਣੇ ਗਿਆਨ ਇੰਦਰਿਆਂ ਨੂੰ ਛੱਡ ਕੇ ਗੁਰੂ ਸਾਹਿਬ ਦੇ ਫੁਰਮਾਨਾਂ ਤੇ ਇਤਮਾਤੋ-ਇਤਬਾਰ ਰੱਖਣਾ ਚਾਹੀਦਾ ਹੈ।  
 
ਇਹ ਜੋ ਸ੍ਰਿਸ਼ਟੀ ਦੀ ਰਚਨਾ ਹੈ, ਉਹ ਵਾਹਿਗੁਰੂ ਜੀ ਨੇ ਖੁਦ ਕੀਤੀ ਹੈ ਅਤੇ ਅਤਿਅੰਤ ਦਾਨਾਈ (ਸਿਆਣਪ) ਨਾਲ ਕੀਤੀ ਹੈ ਕਿਉਂਕਿ ਵਾਹਿਗੁਰੂ ਜੀ ਤਾਂ ਬਿਬੇਕ ਅਤੇ ਵਿਚਾਰ ਦੇ ਸਾਗਰ ਹਨ। ਇਹ ਉਤਪਤੀ ਵਾਹਿਗੁਰੂ ਜੀ ਦਾ ਇਕ ਖੇਲ ਹੈ ਅਤੇ ਇਸ ਖੇਲ ਵਿਚ ਸਾਰੀ ਦੁਨੀਆ ਨੂੰ ਮਾਇਆ ਰਾਹੀਂ ਉਹਨਾਂ ਨੇ ਭਰਮਾ ਛਡਿਆ ਹੈ। ਜੋ ਵੀ ਜਨ ਚਾਹੇ ਮਾੜਾ, ਚੰਗਾ, ਉਚਾ, ਨੀਚਾ, ਪਾਪੀ, ਪੁੰਨੀ ਆਦਿ ਦਿਸਦਾ ਹੈ ਸਭ ਮਾਇਆ ਅਤੇ ਹਉਮੈ ਦੇ ਗੇੜ ਵਿਚ ਹੈ। ਵੱਡੇ ਵੱਡੇ ਮਜ਼ਹਬ ਅਤੇ ਧਰਮ ਵੀ ਹਉਮੈ ਦਾ ਹੀ ਪਸਾਰਾ ਹਨ ਜਿਸ ਕਰਕੇ ਇਹਨਾਂ ਦੇ ਅਨੁਆਈ ਚੁਰਾਸੀ ਵਿਚ ਹੀ ਫਸੇ ਰਹਿੰਦੇ ਹਨ, ਕਦੇ ਵੀ ਮੁਕਤ ਨਹੀਂ ਹੁੰਦੇ। ਇਹ ਮਾਇਆ ਅਤਿ ਪ੍ਰਬਲ ਹੈ ਅਤੇ ਇਸ ਮਾਇਆ ਤੋਂ ਨਿਕਲਣ ਲਈ ਵਾਹਿਗੁਰੂ ਜੀ ਨੇ, ਆਪਣਾ ਹੀ ਗੁਰੂ ਰੂਪ ਅਸਥਾਪਤ ਕੀਤਾ ਹੈ ਅਤੇ ਆਪਣੇ ਆਪ ਨੂੰ ਆਪਣੇ ਇਸ ਗੁਰੂ ਰੂਪ ਦੇ ਪ੍ਰਾਇਣ ਕਰ ਦਿਤਾ ਹੈ; ਇਸੇ ਕਰਕੇ ਹੀ ਵਾਹਿਗੁਰੂ ਜੀ ਦਾ ਇਕ ਉਤਮ ਗੁਣ ਹੈ ਕਿ ਉਹ "ਗੁਰਪ੍ਰਸਾਦਿ" ਹਨ ਭਾਵ ਗੁਰੂ ਜੀ ਦੀ ਕਿਰਪਾ ਦੁਆਰਾ ਮਿਲਦੇ ਹਨ। ਇਹ ਜੋ ਵਾਹਿਗੁਰੂ ਜੀ ਦਾ ਗੁਰੂ ਰੂਪ ਹੈ, ਇਸੇ ਨੂੰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ। ਕਿਉਂਕਿ ਗੁਰੂ ਜੀ ਨੇ ਦੁਨੀਆ ਦਾ ਉਧਾਰ ਕਰਨ ਦਾ ਮਿਸ਼ਨ ਆਪਣੇ ਸਿਰ ਲਿਆ ਹੈ ਅਤੇ ਇਹ ਮਿਸ਼ਨ ਸਤਿਨਾਮ ਦੁਆਰਾ ਪੂਰਾ ਕੀਤਾ ਜਾਣਾ ਹੈ, ਇਸ ਕਰਕੇ ਇਹ ਲਾਜ਼ਮੀ ਸੀ ਕਿ ਗੁਰੂ ਸਾਹਿਬ ਖੁਦ ਨਾਮ ਨਾਲ ਭਰਪੂਰ ਅਤੇ ਸਰਸ਼ਾਰ ਹੋਣ। ਭਾਂਵੇਂ ਕਿ ਸਤਿਗੁਰੂ, ਨਾਮੀ ਵਾਹਿਗੁਰੂ ਅਤੇ ਗੁਰਮਤਿ ਨਾਮ ਵਿਚ ਕੋਈ ਫਰਕ ਨਹੀਂ ਹੈ ਪਰ ਫੇਰ ਵੀ ਇਸ ਸੰਸਾਰ ਦੀ ਰੀਤ ਰਖਦਿਆਂ ਹੋਇਆਂ ਇਸ ਸੰਸਾਰ ਤੇ ਅਵਤਾਰ ਧਾਰਨ ਤੋਂ ਬਾਅਦ, ਪਹਿਲਾਂ ਗੁਰਾਂ ਨੇ ਆਪ ਨਾਮ ਦੀ ਅਥਾਹ ਕਮਾਈ ਕੀਤੀ। ਹੋਰ ਜੀਵਾਂ ਨੂੰ ਨਾਮ ਦਾ ਰਸਤਾ ਦਿਖਾਉਣਾ ਤਦ ਹੀ ਸੰਭਵ ਸੀ ਜੇਕਰ ਗੁਰੂ ਸਾਹਿਬ ਨੇ ਬਜ਼ਾਤੇ ਖੁਦ ਨਾਮ ਦਾ ਰਸਤਾ ਤੈਅ ਕੀਤਾ ਹੁੰਦਾ। ਇਸ ਦੁਨੀਆ ਵਿਖੇ ਅਵਤਾਰ ਧਾਰਨ ਤੋਂ ਬਾਅਦ, ਪਹਿਲਾਂ ਸ੍ਰੀ ਗੁਰੂ ਜੀ ਨੇ ਅਥਾਹ ਕਮਾਈ ਨਾਮ ਦੀ ਕੀਤੀ  à¨…ਤੇ ਇਸੇ ਕਰਕੇ ਹੀ ਜ਼ਿੰਦਗੀ ਦੇ ਚੌਥੇ ਦਹਾਕੇ ਵਿਚ ਜਾ ਕੇ ਦੁਨੀਆ ਵਿਚ ਗੁਰਮਤਿ ਦਾ ਪਰਚਾਰ ਆਰੰਭ ਕੀਤਾ। ਇਸ ਬਾਰੇ ਭਾਈ ਗੁਰਦਾਸ ਜੀ ਨੇ ਬਹੁਤ ਖੂਬਸੂਰਤ ਲਿਖਿਆ ਹੈ:
 
ਪਹਿਲਾਂ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲ ਕਮਾਈ॥
ਰੇਤੁ ਅਕੁ ਆਹਾਰੁ ਕਰਿ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ॥
ਬਾਬਾ ਪੈਧਾ ਸਚ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ॥ (ਭਾਈ ਗੁਰਦਾਸ ਜੀ, ਵਾਰ 1, ਪਉੜੀ 24)
 
ਗੁਰੂ ਸਾਹਿਬਾਂ ਨੇ ਅਵਤਾਰ ਧਾਰਕੇ ਪਹਿਲਾਂ ਆਪ ਨਾਮ ਦੀ ਅਥਾਹ ਕਮਾਈ ਕੀਤੀ। ਬਖਸ਼ੁ (ਬਖਸ਼ਿਸ਼) ਤਾਂ ਦਰ ਤੋਂ ਪਹਿਲਾਂ ਹੀ ਸੀ ਭਾਵ ਪਹਿਲਾਂ ਹੀ ਵਾਹਿਗੁਰੂ ਸਰੂਪ ਸਨ, ਪਰ ਇਸ ਦੁਨੀਆ ਵਿਚ ਆ ਕੇ ਇਸ ਦੁਨੀਆ ਵਾਲੀ ਰੀਤਿ ਅਪਨਾਉਂਦਿਆਂ ਹੋਇਆ ਪਹਿਲਾਂ ਆਪ ਨਾਮ ਦੀ ਕਮਾਈ ਕਰਕੇ ਅਤੇ "ਰੇਤੁ ਅਕੁ ਆਹਾਰੁ" ਕੀਤਾ ਭਾਵ ਰੁੱਖਾ ਸੁੱਕਾ ਖਾ ਕੇ, ਰੋੜਾਂ ਦੀ ਵਿਛਾਈ ਕੀਤੀ ਭਾਵ ਸਉਣਾ ਕੀਤਾ ਹੀ ਨਹੀਂ ਬਲਕਿ ਸਦਾ ਜਾਗਦੇ ਹੀ ਰਹੇ ਅਤੇ ਨਾਮ ਦੀ ਕਮਾਈ ਕਰਨ ਵਿਚ ਹੀ ਲਗੇ ਰਹੇ ਜਿਸ ਕਰਕੇ ਇਸ ਦੁਨੀਆ ਵਿਚ ਘਾਲੀ ਹੋਈ ਕਮਾਈ ਕਰਕੇ ਹਰੀ ਵਾਹਿਗੁਰੂ ਸਿਉਂ ਉਹਨਾਂ ਦੀ ਬਣਿਆਈ ਅਤੇ ਫੇਰ ਇਥੋਂ ਸਚਖੰਡ ਵਿਖੇ ਉਹਨਾਂ ਦੀ ਗੰਮਤਾ ਹੋਈ ਭਾਵ ਵਾਹਿਗੁਰੂ ਜੀ ਦੇ ਦਰ ਤੇ ਜਾ ਕੇ ਕਬੂਲਤਾ ਹਾਸਲ ਕੀਤੀ ਅਤੇ ਉਥੋਂ ਹੁਕਮ ਲੈ ਕੇ ਫੇਰ ਧਰਤਿ ਲੁਕਾਈ ਨੂੰ ਸੋਧਣਾ ਕੀਤਾ। ਭਾਂਵੇਂ ਗੁਰੂ ਜੀ ਤਾਂ ਗੋਬਿੰਦ ਰੂਪ ਹਨ ਅਤੇ ਆਦਿ ਤੋਂ ਹੀ ਵਾਹਿਗੁਰੂ ਵਿਚ ਲੀਨ ਹਨ ਪਰ ਇਸ ਸੰਸਾਰ ਦੇ ਲੋਕਾਂ ਨੂੰ ਤਾਰਨ ਲਈ ਇਸ ਸੰਸਾਰ ਤੇ ਗੁਰਮਤਿ ਨਾਮ ਦੀ ਕਮਾਈ ਕਰਕੇ ਸਚਖੰਡ ਵਿਖੇ ਗੰਮਤਾ ਕਾਇਮ ਕਰਨੀ ਜ਼ਰੂਰੀ ਸੀ ਤਾਂ ਕੇ ਲੋਕਾਂ ਦਾ ਸਚਖੰਡ ਵਿਖੇ ਜਾਣ ਦਾ ਰਸਤਾ ਖੁਲ ਸਕੇ। ਇਸ ਅਵਤਾਰ ਵਿਚ ਕਮਾਈ ਕਰਕੇ ਹਰੀ ਸਿਉਂ ਬਣਿਆਉਣ ਦਾ ਇਹ ਭਾਵ ਨਹੀਂ ਹੈ ਕਿ ਪਹਿਲਾਂ ਹਰੀ ਨਾਲ ਉਹਨਾਂ ਦੀ ਨਹੀਂ ਸੀ ਬਣੀ ਹੋਈ ਬਲਕਿ ਇਹ ਭਾਵ ਹੈ ਕਿ ਇਥੇ ਇਸ ਦੁਨੀਆ ਵਿਚ ਅਵਤਾਰ ਧਾਰਕੇ ਗੁਰਾਂ ਨੇ ਨਵੇਂ ਸਿਰਿਓਂ ਨਾਮ ਦੀ ਸਿਧੀ ਕੀਤੀ; ਦੁਨੀਆ ਨੂੰ ਸੇਧ ਦੇਣ ਲਈ। ਬਾਕੀ ਦੇ ਵਲੀ, ਅਉਲੀਏ, ਪੀਰ, ਪੈਗ਼ੰਬਰ, ਅਵਤਾਰ ਆਦਿ ਤਾਂ ਸੰਸਾਰੀ ਧੰਧਿਆ ਵਿਚ ਲਗੇ ਰਹੇ ਅਤੇ ਅਚਾਨਕ ਇਕ ਦਿਨ ਉਹਨਾਂ ਨੇ ਆਪਣੇ ਆਪ ਨੂੰ ਅਵਤਾਰ ਜਾਂ ਪੈਗ਼ੰਬਰ ਐਲਾਨ ਕਰ ਦਿਤਾ। ਦੂਸਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਕਈ ਦਹਾਕੇ ਭਾਰੀ ਤਪਸਿਆ ਕੀਤੀ ਅਤੇ ਫੇਰ ਵਾਹਿਗੁਰੂ ਜੀ ਦੇ ਹੁਕਮ ਨਾਲ ਇਸ ਦੁਨੀਆ ਵਿਚ ਸਤਿਨਾਮ ਦਾ ਚੱਕਰ ਫੇਰਿਆ। ਹੋਰ ਦੇਖੋ, ਹੋਰ ਕੋਈ ਵੀ ਪੈਗ਼ੰਬਰ ਜਾਂ ਅਵਤਾਰ ਆਪਣੇ ਜਨਮ ਅਸਥਾਨ ਤੋਂ ਬਾਹਰ ਜਾ ਕੇ ਪਰਚਾਰ ਕਰਨ ਨਹੀਂ ਗਿਆ ਜਿਸ ਤੋਂ ਸਿਧ ਹੈ ਕਿ ਉਹ ਸਮੁੱਚੇ ਜਗਤ ਵਾਸਤੇ ਨਹੀਂ ਸਨ ਆਏ ਜਦਕਿ ਗੁਰੂ ਸਾਹਿਬ ਜੀ ਨੇ ਨਉਂ ਖੰਡ ਪ੍ਰਿਥਵੀ ਵਿਖੇ ਜਾ ਕੇ ਸਚੇ ਧਰਮ ਦਾ ਹੋਕਾ ਦੇ ਕੇ ਲੋਕਾਂ ਨੂੰ ਗੁਰਮਤਿ ਦੇ ਆਗਮਨ ਦੀ ਸੂਚਨਾ ਦਿਤੀ ਅਤੇ ਸਾਰੀ ਹੀ ਧਰਤੀ ਦੇ ਲੋਕਾਂ ਨੂੰ ਤਾਰਿਆ। 
 
ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੋਮਣੀ ਭਗਤ ਇਸ ਕਰਕੇ ਹਨ ਕਿ ਉਹਨਾਂ ਨੇ ਅਵਤਾਰ ਧਾਰਕੇ, ਹੋਰਨਾਂ ਨੂੰ ਪਰੋਬਧਨ ਸੋਧਨ ਤੋਂ ਪਹਿਲਾਂ ਆਪ ਗੁਰਮਤਿ ਭਗਤੀ ਕੀਤੀ ਅਤੇ ਗੁਰਮਤਿ ਨਾਮ ਨੂੰ ਸਿਧ ਕੀਤਾ। ਉਹਨਾਂ ਨੇ "ਭਾਰੀ ਕਰੀ ਤਪਸਿਆ" ਜਿਸ ਕਰਕੇ ਉਹ ਸਭ ਤੋਂ ਵਡੇ ਭਗਤ ਹਨ। ਉਹ ਸਤਿਗੁਰੂ ਇਸ ਕਰਕੇ ਹਨ ਕਿ ਉਹਨਾਂ ਨੂੰ ਸਚਖੰਡ ਤੋਂ ਵਾਹਿਗੁਰੂ ਜੀ ਵਲੋਂ ਥਾਪੜਾ ਦੇ ਕੇ ਧਰਤਿ ਲੋਕਾਈ ਨੂੰ ਸੋਧਣ ਲਈ ਸਤਿਗੁਰੂ ਥਾਪਿਆ ਗਿਆ ਹੈ। ਉਹ ਵਾਹਿਗੁਰੂ ਇਸ ਕਰਕੇ ਹਨ ਕਿ ਵਾਹਿਗੁਰੂ ਜੀ ਨੇ ਆਪ ਹੀ, ਆਪਣਾ ਗੁਰੂ ਰੂਪ ਰਚਿਆ ਹੈ ਅਤੇ ਇਹ ਗੁਰੂ ਰੂਪ ਪੂਰੀ ਤਰ੍ਹਾਂ ਵਾਹਿਗੁਰੂ ਨਾਲ ਓਤਿ ਪੋਤਿ ਹੈ; ਇਸ ਤਰ੍ਹਾਂ ੳਤਿ ਪੋਤਿ ਹੈ ਕਿ ਕੋਈ ਉਹਨਾਂ ਨੂੰ ਭਿੰਨ ਨਹੀਂ ਕਰ ਸਕਦਾ। ਹੋਰ ਤਾਂ ਹੋਰ, ਗੁਰਮੁਖ ਪਿਆਰੇ ਪੰਡਿਤ ਕਰਤਾਰ ਸਿੰਘ ਜੀ ਦਾਖਾ ਦੇ ਕਥਨ ਅਨੁਸਾਰ, ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਆਪਣੇ ਗੁਰੂ ਰੂਪ ਦੇ ਪਰਤੰਤ੍ਰ ਭਾਵ ਅਧੀਨ ਰਖਿਆ ਹੈ ਜਿਸ ਕਰਕੇ ਵਾਹਿਗੁਰੂ ਜੀ ਦਾ ਇਕ ਗੁਣ ਹੈ ਕਿ ਉਹ "ਗੁਰਪ੍ਰਸਾਦਿ" ਹਨ। ਵਾਹਿਗੁਰੂ ਜੀ ਉਸਨੂੰ ਮਿਲਦੇ ਹਨ ਜਿਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਬੀਸ ਬਿਸਵੇ ਮੰਨੇ ਅਤੇ ਨਾ ਤਾਂ ਵਾਹਿਗੁਰੂ ਜੀ ਸਿਧੇ ਕਿਸੇ ਨੂੰ ਮਿਲਦੇ ਹਨ ਅਤੇ ਨਾ ਹੀ ਕਿਸੇ ਹੋਰ ਰਹਿਬਰ ਦੀ ਵਿਚੋਲਗੀ ਰਾਹੀਂ ਮਿਲਦੇ ਹਨ। ਕੇਵਲ ਅਤੇ ਕੇਵਲ ਸ੍ਰੀ ਗੁਰੂ ਨਾਨਕ ਦਸਮੇਸ਼ ਜੀ ਦੀ ਕਿਰਪਾ ਨਾਲ ਹੀ ਕਿਸੇ ਜੀਵ ਨੂੰ ਮਿਲਦੇ ਹਨ। 
 
ਹੁਣ ਵਿਚਾਰ ਕਰਦੇ ਹਾਂ ਗੁਰਬਾਣੀ ਦੇ ਕੁਝ ਕੁ ਸ਼ਬਦਾਂ ਦੀ ਜਿਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਸਤੀ ਬਾਰੇ ਸਹੀ ਅਤੇ ਪ੍ਰਮਾਣੀਕ ਜਾਣਕਾਰੀ ਮਿਲਦੀ ਹੈ: 
 
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ 
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥1॥ (ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 ॥, ਪੰਨਾ 1385) 
 
(ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਜੀ ਦੇ ਦਰ ਤੇ ਪਰਵਾਨ ਹੋਏ ਭਗਤ ਜਨ ਹਨ, ਅਤੇ ਬ੍ਰਹਮ ਵਾਹਿਗੁਰੂ ਦੇ ਹੀ ਤੁੱਲ ਸਮਸਰਿ ਹਨ, ਇਸ ਕਰਕੇ ਇਕ ਜੀਭ ਉਹਨਾਂ ਬਾਰੇ ਕੀ ਬਖਾਨੇ ਭਾਵ ਕਹੇ। ਬਸ ਕੁਰਬਾਨ ਕੁਰਬਾਨ ਕੁਰਬਾਨ ਕੁਰਬਾਨ ਅਤੇ ਸਦਾ ਕੁਰਬਾਨ ਹੀ ਜਾਈਏ)।
 
ਉਪਰਲੇ ਗੁਰਵਾਕ ਤੋਂ ਸਿਧ ਹੈ ਕਿ ਗੁਰੂ ਜੀ ਕੇਵਲ ਭਗਤ ਹੀ ਨਹੀਂ ਹਨ ਬਲਕਿ ਬ੍ਰਹਮ ਵਾਹਿਗੁਰੂ ਜੀ ਦੇ ਸਮਸਰਿ ਭਾਵ ਉਹਨਾਂ ਦਾ ਹੀ ਰੂਪ ਹਨ। ਇਸ ਬਾਣੀ ਵਿਚ ਅਗੇ ਜਾਕੇ ਹਜ਼ੂਰ ਸ੍ਰੀ ਪੰਚਮੇਸ਼ ਪਿਤਾ ਜੀ ਫੁਰਮਾਉਂਦੇ ਹਨ ਕਿ ਹਰੀ ਰੂਪ ਗੁਰੂ ਨਾਨਕ ਨੂੰ ਜਿਸਨੇ ਵੀ ਪਰਸਿਆ ਹੈ, ਉਹ ਜੰਮਣ ਮਰਣ ਤੋਂ ਰਹਿ ਗਿਆ ਹੈ ਭਾਵ ਉਸਦਾ ਜਨਮ ਮਰਣ ਨਿਵਾਰਿਆ ਗਿਆ ਹੈ:
 
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥5॥ (ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 ॥, ਪੰਨਾ 1386)
 
ਇਹਨਾਂ ਸਵਈਆਂ ਦੀ ਅਖੀਰਲੀ ਪਉੜੀ ਵਿਚ ਹਜ਼ੂਰ ਸ੍ਰੀ ਗੁਰੂ ਪੰਚਮ ਪਾਤਿਸ਼ਾਹ ਫੁਰਮਾਉਂਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਤਰ੍ਹਾਂ ਹੋਇਆ ਜਿਵੇਂ ਹਨੇਰੇ ਵਿਚ ਤੇਜ ਚਿਰਾਗ਼ ਜਗ ਪਿਆ ਹੋਵੇ ਅਤੇ ਸਭ ਕਲਿਜੁਗ ਦੀ ਲੁਕਾਈ ਉਧਰ ਗਈ ਹੈ। ਸਾਰੇ ਸੰਸਾਰ ਵਿਚ ਪ੍ਰਗਟ ਹੋ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਨ ਵੀ ਹਨ, ਸਤਿਗੁਰੂ ਵੀ ਹਨ ਅਤੇ ਪਾਰਬ੍ਰਹਮ ਵੀ ਹਨ। 
 
ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ 
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥9॥ (ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 ॥, ਪੰਨਾ 1387)
 
ਕੈਸਾ ਖੂਬਸੂਰਤ ਗੁਰਵਾਕ ਹੈ ਜੋ ਕਿ ਗੁਰੂ ਸਾਹਿਬ ਜੀ ਨੂੰ ਜਨ, ਗੁਰੂ ਅਤੇ ਪਾਰਬ੍ਰਹਮ ਦਰਸਾ ਰਿਹਾ ਹੈ। ਜੇਕਰ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਉਪਰੋਕਤ ਗੁਰਵਾਕ ਇਕ ਭਵਿਖਤ ਵਾਕ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ "ਸਭ ਕਲਿ ਉਧਰੀ"। "ਉਧਰੀ" ਭੂਤਕਾਲ ਦੀ ਕਿਰਿਆ ਹੈ ਜਿਸ ਦਾ ਭਾਵ ਹੈ ਕਿ ਸਾਰੀ ਕਲਿਜੁਗ ਦੀ ਲੁਕਾਈ ਉਧਰ ਗਈ ਹੈ ਭਾਵ ਸਾਰੀ ਲੁਕਾਈ ਦਾ ਉਧਾਰ ਹੋ ਗਿਆ ਹੈ, ਹੋ ਚੁਕਿਆ ਹੈ। ਸ਼ਰਧਾਵਾਨ ਗੁਰਸਿਖਾਂ ਨੂੰ ਤਾਂ ਇਹ ਪੰਕਤੀ ਅਜ ਵੀ ਸੱਚ ਪਰਤੀਤ ਹੁੰਦੀ ਹੈ ਪਰ ਹੋਰ ਲੁਕਾਈ ਨੂੰ ਇਸ ਪੰਕਤੀ ਦੀ ਕੀਮਤ ਉਸ ਵੇਲੇ ਪਤਾ ਲਗੇਗੀ ਜਦੋਂ ਭਵਿਖ ਵਿਚ ਸਾਰੀ ਲੁਕਾਈ ਦਾ ਉਧਾਰ ਹੋ ਗਿਆ। ਅਦ੍ਰਿਸ਼ਟ ਆਤਮਕ ਦੁਨੀਆ ਵਿਚ ਤਾਂ ਗੁਰੂ ਸਾਹਿਬ ਦੇ ਆਗਮਨ ਤੇ ਹੀ ਗੁਰਾਂ ਦੀ ਦੋਹੀ ਫਿਰ ਗਈ ਸੀ ਕਿ ਸਾਰੀ ਦੁਨੀਆ ਦਾ ਉਧਾਰ ਹੋ ਗਿਆ ਹੈ ਪਰ ਇਸ ਦ੍ਰਿਸ਼ਟਮਾਨ ਮਾਦਾ ਸੰਸਾਰ ਵਿਚ ਇਹ ਘਟਨਾ ਹਾਲੇ ਵਾਪਰਨੀ ਹੈ। ਜਦੋਂ ਵਾਪਰਨੀ ਹੋਵੇਗੀ ਵਾਪਰ ਜਾਵੇਗੀ ਪਰ ਗੁਰਸਿਖਾਂ ਦੇ ਭਾ ਦੀ ਤਾਂ ਇਸ ਪੰਕਤੀ ਦਾ ਸੱਚ ਵਾਪਰ ਚੁਕਿਆ ਹੈ ਬਸ ਇਸ ਸੰਸਾਰ ਵਿਚ ਪ੍ਰਗਟ ਹੀ ਨਹੀਂ ਹੋਇਆ ਪਰ ਇਕ ਦਿਨ ਅਵਸ਼ ਪਰਗਟ ਹੋ ਜਾਣਾ ਹੈ। 
 
ਜਦੋਂ ਸਵਈਏ ਮਹਲੇ ਪਹਿਲੇ ਕੇ ਵਿਚਾਰਦੇ ਹਾਂ ਤਾਂ ਬੁਧੀ ਚਕ੍ਰਿਤ ਰਹਿ ਜਾਂਦੀ ਹੈ ਕਿਉਂਕਿ ਇਹਨਾਂ ਸਵਈਆਂ ਵਿਚ ਅਜਿਹੇ ਆਤਮਕ ਸੱਚ ਦ੍ਰਿੜ੍ਹਾਏ ਗਏ ਹਨ ਜੋ ਕਿ ਸਾਡੇ ਵਲੋਂ ਸਿੱਖੀ ਹੋਈ ਵਿਦਿਆ ਦੇ ਉਲਟ ਹੈ। ਅਸੀਂ ਸਾਰੇ ਇਹੋ ਹੀ ਪੜ੍ਹਦੇ ਆਏ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਨ 1469 ਵਿਚ ਪਰਗਟ ਹੋਏ ਹਨ, ਅਤੇ ਉਹਨਾਂ ਤੋਂ ਪਹਿਲਾਂ ਕਈ ਹੋਰ ਭਗਤ ਹੋਏ ਹਨ ਜੋ ਕਿ ਸੱਚ ਨੂੰ ਪ੍ਰਾਪਤ ਕਰ ਚੁਕੇ ਹਨ ਪਰ ਜਦੋਂ ਇਹਨਾਂ ਸਵਈਆਂ ਨੂੰ ਪੜ੍ਹਦੇ ਹਾਂ ਤਾਂ ਪੜ੍ਹਕੇ ਹੈਰਾਨੀ ਹੁੰਦੀ ਹੈ ਕਿ ਗੁਰੂ ਸਾਹਿਬ ਜੀ ਦੇ ਆਗਮ ਤੋਂ ਪਹਿਲਾਂ ਹੋਏ ਭਗਤ ਕਿਵੇਂ ਗੁਰੂ ਸਾਹਿਬ ਜੀ ਦਾ ਗੁਣਗਾਣ ਕਰ ਰਹੇ ਹਨ। ਇਹਨਾਂ ਸਵਈਆਂ ਵਿਚ ਦਰਸਾਇਆ ਗਿਆ ਹੈ ਕਿ ਪੁਰਾਣੇ ਭਗਤ ਪ੍ਰਹਿਲਾਦ ਜੀ ਵਰਗੇ, ਪਰਸ਼ੂਰਾਮ ਜੀ ਅਤੇ ਰਿਖੀ ਜਮਦਗਨੀ ਸਾਰਖੇ, ਰਿਖੀ ਕਪਲ ਵਰਗੇ, ਧ੍ਰੂ ਅਤੇ ਧੋਮ ਵਰਗੇ ਅਤੇ ਹੋਰ ਅਨੇਕਾਂ ਪੁਰਾਤਨ ਭਗਤ ਉਸ ਗੁਰੂ ਨਾਨਕ ਦਾ ਜਸ ਗਾ ਰਹੇ ਹਨ ਜਿਸ ਨੇ ਇਸ ਸੰਸਾਰ ਵਿਚ ਰਾਜ ਜੋਗ ਮਾਣਿਆ ਹੈ। ਇਸ ਖਿਆਲ ਨੂੰ ਸਾਬਤ ਕਰਦੀਆਂ ਕੁਝ ਕੁ ਪੰਕਤੀਆਂ ਪੇਸ਼ ਹਨ ਜੀ, ਪਰ ਪੂਰੀ ਤਫਸੀਲ ਲਈ ਪੂਰੇ ਸਵਈਏ ਪੜ੍ਹਨੇ ਅਤੇ ਵਿਚਾਰਨੇ ਲੋੜੀਂਦੇ ਹਨ: 
 
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥…॥2॥ (ਪੰਨਾ 1389)
ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥ 
ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥
ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥ 
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥4॥ (ਪੰਨਾ 1390)
 
ਹੋਰ ਤਾਂ ਹੋਰ, ਕਲਿਜੁਗ ਦੇ ਪ੍ਰਸਿਧ ਭਗਤ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਅਤੇ ਬੇਣੀ ਜੀ, ਜਿਨਾਂ ਨੂੰ ਸਾਡੇ ਵਿਦਵਾਨ ਬੜੇ ਭਾਵਕ ਹੋ ਕੇ ਇਹ ਸਾਬਤ ਕਰਨਾ ਲੋਚਦੇ ਹਨ ਕਿ ਉਹ ਆਪਣੇ ਆਪ ਹੀ, ਸਤਿਗੁਰੂ ਜੀ ਦੀ ਸਹਾਇਤਾ ਤੋਂ ਬਗ਼ੈਰ ਹੀ, ਵਾਹਿਗੁਰੂ ਜੀ ਤੱਕ ਪਹੁੰਚ ਗਏ ਸਨ, ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੇ ਦਸੇ ਗਏ ਹਨ:
 
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥ 
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥ (ਪੰਨਾ 1390)
 
ਮੌਜੂਦਾ ਵਿਦਵਾਨਾਂ ਦਾ ਵਿਚਾਰ ਹੈ ਕਿ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਹੋਰ ਭਗਤ ਸਾਹਿਬਾਨ ਜਿੰਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਹਨ ਪਰ ਉਹ ਇਹ ਨਹੀਂ ਸਮਝਦੇ ਕਿ ਜੇਕਰ ਇਹ ਭਗਤ ਪਹਿਲਾਂ ਹੋਏ ਹੁੰਦੇ ਤਾਂ ਇਹ ਧੁਰ ਸਚਖੰਡ ਵਿਖੇ, ਜਿਥੋ ਇਹ ਧੁਰ ਕੀ ਬਾਣੀ ਲਿਆਏ ਸਨ, ਕਿਵੇ ਪਹੁੰਚ ਗਏ। ਸਤਿਗੁਰੂ ਤਾਂ ਇਕ ਹੀ ਹੈ ਅਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਹੈ। ਹੋਰ ਕੋਈ ਸਤਿਗੁਰੂ ਨਾ ਹੋਇਆ ਹੈ ਨਾ ਹੋਵੇਗਾ ਕਿਉਂਕਿ ਸਚ ਤਾਂ ਇਕ ਹੀ ਹੁੰਦਾ ਹੈ। ਅਕਾਲ ਪੁਰਖ ਵੀ ਇਕ ਹੈ ਅਤੇ ਉਸਦਾ ਗੁਰੂ ਰੂਪ - ਸਤਿਗੁਰੂ ਵੀ ਇਕ ਹੀ ਹੈ। ਇਸ ਵਿਸ਼ੇ ਤੇ ਅਕਾਲ ਚਲਾਣਾ ਕਰ ਚੁਕੇ ਗਿਆਨੀ ਗੁਰਦਿਤ ਸਿੰਘ ਜੀ ਦੀ ਕਿਤਾਬ "ਭਗਤ ਬਾਣੀ ਦਾ ਇਤਿਹਾਸ" ਇਕ ਕਮਾਲ ਦੀ ਪੁਸਤਕ ਹੈ। ਗਿਆਨੀ ਜੀ ਨੂੰ ਭਾਈ ਸਾਹਿਬ ਰਣਧੀਰ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਸੀ ਅਤੇ ਉਹਨਾਂ ਨੇ ਭਾਈ ਸਾਹਿਬ ਜੀ ਦੀ ਸੋਚ ਮੁਤਾਬਕ ਹੀ ਇਹ ਮਹਾਨ ਖੋਜ ਕਰਕੇ ਸਾਬਤ ਕੀਤਾ ਹੈ ਕਿ ਸਭ ਭਗਤ ਸਾਹਿਬਾਨ, ਜਿਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਨਾ ਸਿਰਫ ਗੁਰੂ ਸਾਹਿਬ ਦੇ ਸਮਕਾਲੀ ਹੋਏ ਹਨ ਬਲਕਿ ਉਹਨਾਂ ਦੇ ਸਿਖ ਸਨ। ਗੁਰਬਾਣੀ ਦਾ ਫੁਰਮਾਨ ਹੈ ਕਿ ਭਗਤ ਉਹ ਹੁੰਦਾ ਹੈ ਜੋ ਗੁਰਮਖ ਹੋਵੇ ਅਤੇ ਗੁਰਮੁਖ ਉਹ ਹੁੰਦਾ ਹੈ ਜਿਸਦਾ ਗੁਰੂ, ਸ੍ਰੀ ਗੁਰੂ ਨਾਨਕ ਹੋਵੇ:
 
ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥ (ਰਾਗੁ ਸੂਹੀ ਮਹਲਾ 3॥ ਪੰਨਾ 1390)
 
ਇਸ ਬਾਰੇ ਭਾਈ ਸਾਹਿਬ ਰਣਧੀਰ ਸਿੰਘ ਜੀ, ਗਿਆਨੀ ਨਿਹਾਲ ਸਿੰਘ ਸੂਰੀ ਅਤੇ ਪੰਡਿਤ ਕਰਤਾਰ ਸਿੰਘ ਦਾਖਾ ਨੇ ਵੀ ਲਿਖਿਆ ਹੈ ਕਿ ਸਾਰੇ ਭਗਤ ਗੁਰੂ ਸਾਹਿਬ ਜੀ ਦੁਆਰਾ ਹੀ ਪਰਵਾਨ ਹੋਏ। ਆਪਣਾ ਪੁਰਾਣਾ ਜਨਮ ਸਾਖੀਆਂ ਵਾਲਾ ਸਾਹਿਤ ਵੀ ਇਹੋ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਭਗਤਾਂ ਨੂੰ ਮਿਲੇ ਸਨ ਅਤੇ ਉਹਨਾਂ ਨੂੰ ਉਪਦੇਸ਼ ਦਿਤਾ ਸੀ। ਇਹ ਇਕ ਅੱਡ ਵਿਸ਼ਾ ਹੈ ਅਤੇ ਕਿਸੇ ਹੋਰ ਲੇਖ ਵਿਚ ਇਸ ਬਾਰੇ ਮਜ਼ੀਦ ਵਿਚਾਰ ਕੀਤੀ ਜਾਵੇਗੀ ਪਰ ਹੁਣ ਇੰਨਾਂ ਸਮਝ ਲੈਣਾ ਜ਼ਰੂਰੀ ਹੈ ਕਿ ਸਾਰੇ ਭਗਤ ਸਾਹਿਬਾਨ ਕੇਵਲ ਭਗਤ ਹਨ, ਗੁਰੂ ਨਹੀਂ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਵੀ ਹਨ ਅਤੇ ਹੋਰਨਾਂ ਨੂੰ ਜੀਅ ਦਾਨ ਦੇਕੇ ਭਗਤ ਬਨਾਉਣ ਵਾਲੇ ਸਤਿਗੁਰੂ ਵੀ ਹਨ। ਹੇਠ ਲਿਖੇ ਗੁਰਵਾਕ ਤੋਂ ਭਗਤਾਂ ਅਤੇ ਗੁਰੂ ਨਾਨਕ ਸਾਹਿਬ ਦਾ ਫਰਕ ਪਤਾ ਲਗ ਜਾਂਦਾ ਹੈ:
 
ਕਬੀਰਿ ਧਿਆਇਓ ਏਕ ਰੰਗ ॥ 
ਨਾਮਦੇਵ ਹਰਿ ਜੀਉ ਬਸਹਿ ਸੰਗਿ ॥ 
ਰਵਿਦਾਸ ਧਿਆਏ ਪ੍ਰਭ ਅਨੂਪ ॥ 
ਗੁਰ ਨਾਨਕ ਦੇਵ ਗੋਵਿੰਦ ਰੂਪ ॥8॥1॥ (ਬਸੰਤੁ ਮਹਲਾ 5 ਘਰੁ 1 ਦੁਤੁਕੀਆ॥ ਪੰਨਾ 1192)
 
ਹਜ਼ੂਰ ਫੁਰਮਾਉਂਦੇ ਹਨ ਕਿ ਕਬੀਰ ਨੇ ਇਕ ਰੰਗ ਧਿਆਇਆ, ਨਾਮਦੇਵ ਦੇ ਨਾਲ ਹਰੀ ਜੀ ਵੱਸਦੇ ਹਨ, ਰਵਿਦਾਸ ਨੇ ਸੋਹਣੇ ਪ੍ਰਭੂ ਜੀ ਧਿਆਏ ਜਦਕਿ ਗੁਰੂ ਨਾਨਕ ਦੇਵ ਤਾਂ ਗੋਵਿੰਦ ਰੂਪ ਹਨ। ਇਸ ਸਾਰੇ ਸ਼ਬਦ ਵਿਚ ਕਈ ਭਗਤਾਂ ਦਾ ਜ਼ਿਕਰ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਦੇ ਹੋਏ, ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸਿਰਾ ਹੀ ਲਾ ਦਿਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਿਹਾ ਜਾਵੇ, ਉਹ ਤਾਂ ਗੋਵਿੰਦ ਰੂਪ ਹਨ।
 
ਪਹਿਲੇ ਭਗਤ ਜੋ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਗਾਉਂਦੇ ਭੱਟਾਂ ਦੇ ਸਵਈਆਂ ਵਿਚ ਦਰਸਾਏ ਗਏ ਹਨ, ਇਸ ਕਲਿਜੁਗ ਵਿਚ ਜਨਮ ਲੈ ਕੇ ਗੁਰੂ ਕੇ ਸਿਖ ਹੋਏ ਅਤੇ ਇਸ ਬਿਧਿ ਉਹਨਾਂ ਦਾ ਉਧਾਰ ਹੋਇਆ ਹੈ। ਪਹਿਲੇ ਜਾਮਿਆਂ ਵਿਚ ਵੀ ਜੋ ਉਹਨਾਂ ਭਗਤਾਂ ਨੇ ਕਲਾ ਕ੍ਰਿਸ਼ਮੀ ਕੌਤਕ ਕੀਤੇ ਸਨ, ਸੋ ਸਭ, ਵਾਹਿਗੁਰੂ ਵਿਚ ਲੀਨ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਦਾ ਹੀ ਸਦਕਾ ਸਨ। ਅਵਤਾਰਾਂ ਦੇ ਕਾਰਨਾਮਿਆਂ ਅਤੇ ਹੋਰ ਚਮਤਕਾਰਾਂ ਦੌਰਾਨ, ਪਰਦੇ ਪਿਛੇ ਸਾਡੇ ਸ੍ਰੀ ਗੁਰੂ ਜੀ ਹੀ ਕੰਮ ਕਰ ਰਹੇ ਸਨ। ਚਾਹੇ ਪੰਚਾਲੀ ਦੀ ਲੱਜਾ ਰੱਖਣ ਦਾ ਕਉਤਕ ਸੀ ਜਾਂ ਨਰਸਿੰਘ ਰੱਚ ਕੇ ਨਖਾਂ ਨਾਲ ਹਰਣਾਖਸ਼ ਨੂੰ ਮਾਰਨ ਦਾ ਚਮਤਕਾਰ ਸੀ, ਚਾਹੇ ਸੁਦਾਮੇ ਦਾ ਦਾਲਿਦਰ ਨਿਵਾਰਨ ਦਾ ਮੌਅਜਜ਼ਾ ਸੀ, ਕੇਵਲ ਸ੍ਰੀ ਗੁਰੂ ਜੋਤੀ ਹੀ ਸਭ ਜੁਗਾਂ ਵਿਚ ਸਤਿਗੁਰੂ ਰੂਪ ਹੋ ਕੇ ਕਉਤਕ ਰਚਦੀ ਰਹੀ ਹੈ, ਜੈਸਾ ਇਸ ਇਸ ਗੁਰਵਾਕ ਤੋਂ ਸਿਧ ਹੈ:
 
ਤੂ ਸਤਿਗੁਰੁ ਚਹੁ ਜੁਗੀ, ਆਪਿ ਆਪੇ ਪਰਮੇਸਰੁ ॥ (ਪੰਨਾ 1406)
 
ਗੁਰਬਾਣੀ ਦਾ ਫੁਰਮਾਨ ਹੈ ਕਿ ਸਤਿਗੁਰੂ ਨੂੰ ਵਡਾ ਕਰਕੇ ਸਲਾਹੁਣਾ ਚਾਹੀਦਾ ਹੈ। ਸਤਿਗੁਰਾਂ ਦੀ ਮਹਿਮਾ ਕੱਥਨ ਤੋਂ ਬਾਹਰ ਹੈ।  à¨¦à¨°à¨…ਸਲ, ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਖੁਦ ਨਾਰਾਇਣ ਰੂਪ ਹੀ ਹਨ, ਇਸ ਤੋਂ ਵੱਧ ਹੋਰ ਕੀ ਕਹਾ ਜਾ ਸਕਦਾ ਹੈ:
 
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ 
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ (ਪੰਨਾ 1192)
 
ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਗੁਰਬਾਣੀ ਰਾਹੀਂ ਗੁਰੂ ਜੀ ਦਾ ਜਸ ਕਰੀਏ ਅਤੇ ਉਹਨਾਂ ਦੀ ਉਚੀ ਵਡਿਆਈ ਮਨ ਵਿਚ ਵਸਾ ਕੇ ਆਪਣਾ ਆਤਮਕ ਜੀਵਨ ਉਚਾ ਕਰੀਏ। ਇਸ ਕਾਰਜ ਲਈ ਰਾਮਕਲੀ ਕੀ ਵਾਰ ਅਤੇ ਭੱਟਾਂ ਦੇ ਸਵਈਆਂ ਦਾ ਪਾਠ ਬਾਰੰਬਾਰ ਕਰਨਾ ਬਹੁਤ ਸਹਾਇਕ ਅਤੇ ਅਤਿ ਸੁਖਦਾਇਕ ਹੈ। 
 
ਪੇਸ਼ੇ ਖਿਦਮਤ ਹੈ, ਗੁਰਪੁਰਬ ਦੇ ਮੌਕੇ ਤੇ, ਸਤਿਗੁਰੂ ਜੀ ਦੇ ਪਿਆਰ ਵਿਚ ਇਕ ਛੋਟੀ ਜੇਹੀ ਕਵੀਤਾ:
 
ਮੇਰਾ ਸਤਿਗੁਰ ਦੁਖਦਾਰੀ, ਹਉਮੈ ਰੋਗ ਸਭ ਨਿਵਾਰੀ,
ਬਿਬੇਕੀ ਬਡੋ ਸੂਚਾਚਾਰੀ, ਗੁਰੂ ਨਾਨਕ ਨਿਰੰਕਾਰੀ।1।
 
ਸਭ ਦੁਨੀ ਜਿਨ ਤਾਰੀ, ਉਪਮਾ ਜਾਇ ਨਾ ਕਥਾਰੀ,
ਤਜੀ ਸਭ ਲੋਕਾਚਾਰੀ, ਇਕ ਨਾਮ ਦੀ ਗੱਲ ਸਾਰੀ।2।
 
ਕਮਲ ਜੀਹਦੇ ਚਰਨਾਰੀ, ਮੁਖੜਾ ਬਹੁਤ ਰੋਸ਼ਨਾਰੀ।
ਕਾਇਆˆ ਸੋਨਾ ਕੰਚਨਾਰੀ, ਗੁਰੂ ਸਭ ਤੋˆ ਨਿਆਰੀ।3।
 
ਨਾਮ ਲਏ ਜੋ ਇਕ ਵਾਰੀ, ਤਰ ਜਾਵੇ ਭਵਜਲ ਭਾਰੀ।
ਕੀਮਤ ਕੋ ਕਹਿ ਨ ਸਕਾਰੀ, ਗੁਰੂ ਨਾਨਕ ਨਿਰੰਜਨਾਰੀ।4।
 
ਉਪਮਾ ਬਹੁਤ ਬਿਸਥਾਰੀ, ਤ੍ਰੈਗੁਣਾˆ ਤੋˆ ਅਪਰੰਪਾਰੀ।
ਬਾਣੀ ਮਿੱਠੀ ਅੰਮ੍ਰਿਤਧਾਰੀ, ਗੁਰੂ ਨਾਨਕ ਗੁਣਕਾਰੀ।5।
 
ਕਲਿਜੁਗ ਜ਼ੋਰ ਲਾਵੇ ਭਾਰੀ, ਮਾਇਆ ਵੀ ਥੱਕ ਹਾਰੀ।
ਝੱਖੜ ਵਡੇ ਤੋˆ ਵਡਾਰੀ, ਗੁਰ ਨਾਨਕ ਮੇਰ ਅਪਾਰੀ।6।
 
ਕੁਲਬੀਰ ਸਿੰਘ ਕੁਰਬਾਨਾਰੀ, ਤਲੀ ਖਾਕ ਤੋ ਬਲਿਹਾਰੀ।
ਖਤਮ ਕਰੋ ਸਾਡੀ ਖੁਆਰੀ, ਬਣੀਏ ਗੁਰਮੁਖ ਦੀਦਾਰੀ।7।
 
ਕੁਲਬੀਰ ਸਿੰਘ
 
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "27/11/2014" ["cat_id"]=> string(2) "88" ["subcat_id"]=> NULL ["p_hits"]=> string(2) "59" ["p_price"]=> NULL ["p_shipping"]=> NULL ["p_extra"]=> NULL ["p_mtitle"]=> string(54) " " ["p_mkey"]=> string(126) " " ["p_mdesc"]=> string(72) " " ["p_views"]=> string(4) "2731" }