ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Home          Santhiya          Gurmat Bodh          Gurmat Literature          Message Board          Multimedia          Contact
 
ਜੀਵਨ-ਸੰਤ ਕ੍ਰਿਪਾਲ ਸਿੰਘ ਜੀ
								
ਜੀਵਨ-ਸੰਤ ਕ੍ਰਿਪਾਲ ਸਿੰਘ ਜੀ

ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ॥

ਇਕ ਮਹਾਨ ਆਤਮਾ ਦੀ ਸੰਖੇਪ ਜਿਹੀ ਜੀਵਣੀ।

ਜੀਵਨ-ਸੰਤ ਕ੍ਰਿਪਾਲ ਸਿੰਘ ਜੀ
(ਲੇਖਕ - ਗੁਰਪੁਰੀ ਵਾਸੀ ਗਿਆਨੀ ਗੁਰਦਿੱਤ ਸਿੰਘ ਜੀ)

ਇੱਕ ਸਿੱਖ, ਕ੍ਰਾਂਤੀਕਾਰੀ ਅਤੇ ਰਾਗੀ ਨਾਮ ਜਪਣ ਵਾਲੇ ਸਿੱਖਾਂ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸੰਤ ਕ੍ਰਿਪਾਲ ਸਿੰਘ ਜੀ ਅੰਤਮ ਦਿਨਾਂ ਵਿੱਚੋਂ ਹੀ ਗੁਜ਼ਰ ਰਹੇ ਹਨ। ਭਾਈ ਸਾਹਿਬ ਰਣਧੀਰ ਸਿੰਘ ਜੀ ਸੰਤ ਬਣ-ਬਣ ਬੈਠਣ ਵਾਲਿਆਂ ਵਿਰੁੱਧ ਗੁੱਝਾ ਜਿਹਾ ਵਿਰੋਧ ਰੱਖਦੇ ਸਨ। ਉਨ੍ਹਾਂ ਨੇ ‘ਸੰਤ ਪਦ ਨਿਰਣੈ’ ਪੁਸਤਕ ਵਿਚ ਅਜਿਹੇ ਸੰਤਾਂ ਨੂੰ ਕਰੜੀ ਭਾਸ਼ਾ ਵਿਚ ਵਰਨਣ ਕੀਤਾ ਹੈ; ਪ੍ਰੰਤੂ, ਸੰਤ ਕ੍ਰਿਪਾਲ ਸਿੰਘ ਜੀ ਦੇ ਨਾਮ ਨਾਲ ਉਨ੍ਹਾਂ ਨੇ ਸੰਤ ਪਦ ਆਪ ਹੀ ਜੋੜਿਆ ਸੀ ਅਤੇ ਉਨ੍ਹਾਂ ਨੇ ਹੀ ਇਨ੍ਹਾਂ ਨੂੰ ਅੰਗ੍ਰੇਜ਼ ਦੀ ਜੇਲ੍ਹ ਜਾਣ ਤੋਂ ਹੋੜਿਆ ਸੀ ਅਤੇ ਫਾਂਸੀ ਲੱਗਣ ਤੋਂ ਬਚਾਇਆ ਸੀ।

ਵਾਕਿਆ ਇਉਂ ਹੈ, ਸੰਤ ਕ੍ਰਿਪਾਲ ਸਿੰਘ ਜੀ ਗੁਰੂਸਰ ਸੁਧਾਰ ਦੇ ਸਕੂਲ ਵਿਚ ਪੜ੍ਹਦੇ ਸਨ। ਪੜ੍ਹ ਕੇ ਕੀ ਕਰਨੈ, ਇਹਨਾਂ ਸੋਚਾਂ ਵਿਚ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਨ ਲਈ ਪੁੱਜੇ। ਓਸ ਵੇਲੇ ਅਨੰਦਪੁਰ ਸਾਹਿਬ ਬੇ-ਰੋਣਕੀ ਸੀ। ਕੀਰਤਪੁਰ ਸਾਹਿਬ ਵਧੇਰੇ ਆਵਾਜਾਈ ਸੀ। ਘੱਟੋ-ਘੱਟੋ ਫੁੱਲ ਪਾਉਣ ਵਾਲੇ ਲੋਕ ਤਾਂ ਉਥੇ ਆਉਂਦੇ-ਜਾਂਦੇ ਸਨ। ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦਾ ਇਕ ਹੀ ਮੈਨੇਜ਼ਰ ਸੀ ਉਸ ਦਾ ਹੈੱਡ-ਕੁਆਰਟਰ ਕੀਰਤਪੁਰ ਸਾਹਿਬ ਹੀ ਸੀ।

ਸੰਤ ਕ੍ਰਿਪਾਲ ਸਿੰਘ ਜੀ ਜੋ ਪਹਿਲਾਂ ਉਦੇ ਸਿੰਘ ਹੁੰਦੇ ਸਨ, ਉਸ ਮੈਨੇਜ਼ਰ ਪਾਸ ਰਹਿਣ ਲੱਗ ਪਏ, ਜਿਸ ਦਾ ਨਾਮ ਸੰਤ ਸਿੰਘ ਸੀ। ਮੈਨੇਜ਼ਰ ਸਾਹਿਬ ਬੱਬਰਾਂ ਦੇ ਸਾਥੀ ਤੇ ਸਮਰਥਕ ਸਨ। ਕੀਰਤਪੁਰ ਅੰਗ੍ਰੇਜ਼ ਵਿਰੋਧੀ ਗਤੀਵਿਧੀਆ ਦਾ ਕੇਂਦਰ ਬਣ ਗਿਆ ਸੀ। ਕ੍ਰਿਪਾਲ ਸਿੰਘ ਜੀ ਉਪਰ ਵੀ ਉਸ ਸਥਿਤੀ ਦਾ ਰੰਗ ਚੜ੍ਹ ਗਿਆ।

ਸ਼ਿਮਲਾ ਗਰਮੀਆ ਵਿਚ ਅੰਗ੍ਰੇਜ਼ਾ ਦੀ ਰਾਜਧਾਨੀ ਹੁੰਦਾ ਸੀ, ਉਂਝ ਵੀ ਹੈੱਡ-ਕੁਆਰਟਰ ਵਾਂਗ ਸੀ। ਹਿੰਦ ਸਰਕਾਰ ਦਾ ਪੂਰਾ ਦਫ਼ਤਰ ਸਰਦੀਆਂ ਵਿਚ ਦਿੱਲੀ ਹੁੰਦਾ ਸੀ। ਮੁੱਖ ਰਾਜਧਾਨੀ ਸ਼ਿਮਲਾ ਹੀ ਸੀ, ਜਿਥੇ ਚਾਰ ਕੁ ਡੱਬਿਆਂ ਉੱਤੇ ਸਰਕਾਰੀ ਅਫ਼ਸਰ ਆਉਂਦੇ-ਜਾਂਦੇ ਸਨ। ਬੱਬਰਾਂ ਨੂੰ ਪਤਾ ਲੱਗਿਆ ਕਿ ਇੱਕ ਸ਼ਪੈਸ਼ਲ ਗੱਡੀ ਜੋ ਸ਼ਿਮਲੇ ਜਾਣ ਵਾਲੀ ਹੈ, ਉਸ ਵਿਚ ਅੰਗ੍ਰੇਜ਼ ਹੀ ਹਨ, ਜੋ ਤਨਖ਼ਾਹ ਵਾਲਾ ਖ਼ਜ਼ਾਨਾ ਲੈ ਕੇ ਜਾ ਰਹੇ ਸਨ। ਬੱਬਰ ਖ਼ਾਲਸਾ ਨੇ ਉਨ੍ਹਾਂ ਦੀ ਸਫ਼ਾਈ ਕਰਨ ਦਾ ਫ਼ੈਸਲਾ ਕਰ ਲਿਆ। ਸਿੰਘਾਂ ਦਾ ਦਲ ਅੰਗ੍ਰੇਜ਼ਾਂ ਦੀ ਗੱਡੀ ਉਲਟਾਉਣ ਦੀਆਂ ਵਿਉਂਤਾਂ ਬਣਾ ਕੇ ਚੜ੍ਹ ਪਿਆ। ਰਸਤੇ ਵਿਚ ਜਿਥੇ ਗੱਡੀ ਮਿਲੀ, ਉਸ ਉੱਤੇ ਆਪਣੇ ਬਣਾਏ ਹੋਏ ਦੇਸੀ ਬੰਬਾਂ ਨਾਲ ਹਮਲਾ ਕਰ ਦਿੱਤਾ। ਗੱਡੀ ਦਾ ਨੁਕਸਾਨ ਹੋਇਆ, ਬੰਦੇ ਮਰੇ। ਉਸ ਪਿਛੋਂ ਅੰਗ੍ਰੇਜ਼ ਸਰਕਾਰ ਨੇ ਏਸ ਹਾਦਸੇ ਦੀ ਪੜਤਾਲ ਕੀਤੀ ਤਾਂ ਇਸਦਾ ਕੇਂਦਰ ਕੀਰਤਪੁਰ ਸਾਹਿਬ ਦਾ ਮੈਨੇਜ਼ਰ ਠਹਿਰਾਇਆ ਗਿਆ। ਬੱਬਰ ਆਪੋ-ਆਪਣੇ ਟਿਕਾਣਿਆਂ ਵਿਚ ਚਲੇ ਗਏ।

ਕ੍ਰਿਪਾਲ ਸਿੰਘ ਜੀ ਪਹਿਲਾਂ ਏਧਰ-ਓਧਰ ਅਤੇ ਫਿਰ ਭਾਈ ਰਣਧੀਰ ਸਿੰਘ ਜੀ ਪਾਸ ਨਾਰੰਗਵਾਲ ਜਾ ਕੇ ਰਹਿਣ ਲੱਗੇ ਤੇ ਸਾਰੀ ਗੱਲ ਭਾਈ ਸਾਹਿਬ ਜੀ ਨੂੰ ਦੱਸ ਦਿੱਤੀ। ਕੁਝ ਦਿਨਾਂ ਪਿੱਛੋਂ ਮੈਨੇਜ਼ਰ ਸਾਹਿਬ ਨੂੰ ਪੁਲਿਸ ਫੜ ਕੇ ਲੈ ਗਈ ਤੇ ਹੋਰ ਸਾਥੀਆਂ ਦੀ ਭਾਲ ਹੋਣ ਲੱਗੀ। ਭਾਈ ਸਾਹਿਬ ਜੀ ਦੇ ਜਥੇ ਤੋਂ ਅੰਮ੍ਰਿਤ ਛਕ ਕੇ ਆਪ ਜੀ ਦਾ ਨਾਮ ਉਦੇ ਸਿੰਘ ਤੋਂ ਕ੍ਰਿਪਾਲ ਸਿੰਘ ਹੋ ਗਿਆ। ਭਾਈ ਸਾਹਿਬ ਜੀ ਨੇ ਕ੍ਰਿਪਾਲ ਸਿੰਘ ਦੀ ਪੱਕੀ ਠੌਹਰ ਚੰਦੂ ਮਾਜਰੇ ਦੇ ਜ਼ੈਲਦਾਰ ਸਤਨਾਮ ਸਿੰਘ ਪਾਸ ਬਣਾ ਦਿੱਤੀ। ਸ. ਗਿਆਨ ਸਿੰਘ ਤੇ ਸ. ਦਲੀਪ ਸਿੰਘ ਆਈ. ਜੀ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਇਨ੍ਹਾਂ ਨੂੰ ਅੰਗ੍ਰੇਜ਼ੀ ਪੁਲਿਸ ਦੇ ਹੱਥੋਂ ਤੁਸੀਂ ਬਚਾਉਣਾ ਹੈ। ਨਾਲੋ-ਨਾਲ ਕ੍ਰਿਪਾਲ ਸਿੰਘ ਜੀ, ਗਿਆਨੀ ਅਰਜਨ ਸਿੰਘ ਪਾਸ ਗੁਰਮਤਿ ਵਿੱਦਿਆ ਪੜ੍ਹਨ ਲੱਗ ਪਏ ਜੋ ਕਿ ਘੁੰਗਰਾਣੇ, ਮਾਜਰੀ, ਗੁੱਜਰਵਾਲ ਅਤੇ ਫਲ੍ਹੇਵਾਲ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਰਚਨਾ, ਇਤਿਹਾਸ ਅਤੇ ਦਸਮ ਗ੍ਰੰਥ ਦੀ ਕਥਾ ਕਰ ਰਹੇ ਸਨ। ਉਨ੍ਹਾਂ ਪਾਸੋਂ ਗੁਰਬਾਣੀ ਤੇ ਇਤਿਹਾਸ ਪੜ੍ਹਿਆ। ਪੰਜ-ਛੇ ਸਾਲ ਵਿਚ ਗੁਰਬਾਣੀ ਦਾ ਅਰਥ-ਬੋਧ ਅਤੇ ਗੁਰਮਤਿ ਦਾ ਗਿਆਨ ਵੀ ਦ੍ਰਿੜਤਾ ਨਾਲ ਸੰਚਨ ਕੀਤਾ।

ਇਸ ਤੋਂ ਬਾਅਦ ਕੁਝ ਸਿੰਘਾਂ ਸਮੇਤ ਨੰਦਪੁਰ ਕਲੌੜ ਆ ਠਹਿਰੇ, ਜੋ ਰਿਆਸਤ ਪਟਿਆਲਾ ਵਿਚ ਸੀ। ਪਿੱਛੋ ਜਾ ਕੇ, ਪੰਜੋਖਰਾ ਸਾਹਿਬ ਦੇ ਭਾਈ ਆਤਮਾ ਸਿੰਘ ਨਾਲ ਆਪ ਜੀ ਦੀ ਗੂੜ੍ਹੀ ਮਿੱਤਰਤਾ ਬਣ ਗਈ। ਇਥੋ ਕੰਠਾਗਰ ਬਾਣੀ ਪੜ੍ਹਨ ਦੀ ਰੀਤ ਚਲਾਈ। ਇਸ ਕਰਕੇ ਜਥੇ ਵਿਚ ਇਕ ਦੁਬਿਧਾ ਖੜੀ ਹੋ ਗਈ; ਪਰ, ਆਪ ਇਸ ‘ਤੇ ਹੀ ਅੜੇ ਰਹੇ। ਸੰਤ ਕ੍ਰਿਪਾਲ ਸਿੰਘ ਜੀ ਦੇ ਹੋਰ ਸਾਥੀ ਵੀ ਜੋ ਕਰੜੇ ਇਰਾਦੇ ਦੇ ਸਨ, ਏਸ ਪੱਧਤੀ ‘ਤੇ ਚੱਲਦੇ ਰਹੇ। ਭਾਈ ਆਤਮਾ ਸਿੰਘ ਜੀ ਬੜੇ ਯੋਧੇ ਸਿੱਖ ਸਨ। ਅਖੰਡ ਕੀਰਤਨੀ ਜਥੇ ਵਿਚ ਦੋ ਰਾਵਾਂ ਬਣ ਗਈਆਂ ਜੋ ਚੰਗੀ ਗੱਲ ਨਹੀਂ ਸੀ। ਸੰਤ ਜੀ ਆਪਣੇ ਸਿਰੜ ਦੇ ਪੱਕੇ ਰਹੇ। ਦਿਖਾਵੇ ਤੋਂ ਕੋਹਾਂ ਦੂਰ, ਪਰ ਦਿਨ ਰਾਤ ਜਪ ਤਪ ਕਰਨ ਵਿਚ ਲੀਨ ਰਹੇ।

ਉਨ੍ਹਾਂ ਨੂੰ ਇਕ ਵਾਰੀ ਲੁਧਿਆਣੇ ਵਿਚ ‘ਰਹਿਰਾਸ’ ਦਾ ਪਾਠ ਕਰਦੇ ਵੇਖਿਆ। ਓਦੋਂ, ਮੱਛਰਾਂ ਨੇ ਆਪ ਜੀ ਦੇ ਸਰੀਰ ‘ਤੇ ਹੱਲਾਂ ਬੋਲਿਆ ਹੋਇਆ ਸੀ। ਪਰ, ਉਨ੍ਹਾਂ ਦਾ ਹੱਥ ਨਾ ਕਿਸੇ ਮੱਛਰ ਨੂੰ ਹਟਾਉਣ ਲਈ ਉਠਿਆ ਤੇ ਨਾ ਹੀ ਉਨ੍ਹਾਂ ਦੀ ਅਹਿਲ ਬਿਰਤੀ ਵਿਚ ਕੋਈ ਫ਼ਰਕ ਆਇਆ। ‘ਰਹਿਰਾਸ’ ਦੇ ਨਿਰੰਤਰ ਇਕ-ਰਸ ਪਾਠ ਸੁਣਨ ਵਿਚ ਤਨਿਕ ਮਾਤਰ ਵੀ ਵਿਘਨ ਨਾ ਪਿਆ। ਇਕ ਵਾਰੀ ਨੰਦਪੁਰ ਕਲੌੜ ਉਨ੍ਹਾਂ ਦੇ ਸਿਰ੍ਹਾਣਿਉ ਇਕ ਸੱਪ ਮੰਜੇ ਉੱਤੇ ਉਨ੍ਹਾਂ ਦੇ ਨਾਲ ਹੀ ਲੇਟਿਆ ਪਿਆ ਕੁਝ ਸਿੰਘਾ ਨੇ ਦੇਖਿਆਂ। ਸੰਤ ਜੀ ਨੂੰ ਨੰਦਪੁਰ ਕਲੌੜ ਤੋਂ ਫੇਰ ਚੰਦੂ ਮਾਜਰੇ ਠਹਿਰਾਇਆ ਗਿਆ, ਜਿਥੇ ਸਤਨਾਮ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕੀਤੀ। ਏਥੇ ਕੁਝ ਸਮਾਂ ਗੁਜ਼ਾਰ ਕੇ, ਅੱਜ-ਕੱਲ੍ਹ ਉਹ ਪੰਜਾਬੀ ਯੂਨੀਵਰਸਿਟੀ ਦੇ ਨਾਲ ਲੱਗਦੀ ਕਾਲੋਨੀ ਵਿਚ ਆਪਣੇ ਪੁਰਾਣੇ ਮਿੱਤਰ ਤੇ ਵਿਦਿਆਰਥੀ ਗੁਰਦੀਪ ਸਿੰਘ ਕੋਲ ਰਹਿ ਰਹੇ ਹਨ।

ਪਿੱਛੇ ਜਿਹੇ ਕੀਰਤਨੀਏ ਭਾਈ ਮਹਿੰਦਰ ਸਿੰਘ ‘ਨੰਨ੍ਹਾ’ ਦਾ ਭੋਗ ਬਹਾਦਰਗੜ੍ਹ ਗੁਰਦੁਆਰੇ ਸਾਹਿਬ ਪਾਇਆ ਗਿਆ। ਉਸ ਪਿੱਛੋਂ ਅਸੀਂ ਪੁਰਾਣੀ ਮਿੱਤਰਤਾ ਦੀ ਖਿੱਚ ਨਾਲ ਉਨ੍ਹਾਂ ਨੂੰ ਯਤਨ ਕਰਕੇ ਮਿਲੇ। ਉਹ ਇਸ ਵੇਲੇ 100 ਸਾਲ ਦੀ ਉਮਰ ਹੋਣ ‘ਤੇ ਅੰਤਲੇ ਦਿਨ ਕਾਲੋਨੀ ਵਿਚ ਹੀ ਗੁਜ਼ਰ ਰਹੇ ਹਨ। ਖ਼ਿਆਲ ਉਪਜਿਆ ਕਿ ਅਜਿਹੇ ਜਪੀ ਤਪੀ ਤੇ ਜਾਨ ‘ਤੇ ਖੇਲਣ ਵਾਲੇ ਜਪ ਤਪ ਅਤੇ ਆਪਣੇ ਸਿਰੜ ਵਿਚ ਪੱਕੇ ਰਹਿਣ ਵਾਲੇ ਗੁਰਸਿੱਖ ਘੱਟ ਹੀ ਹੁੰਦੇ ਹਨ, ਇਸ ਲਈ ਉਨ੍ਹਾਂ ਦੇ ਦਰਸ਼ਨ ਕਰਨ ਮਨ ਵਿਚ ਪ੍ਰਬਲ ਉਮੰਗ ਉੱਠੀ। ਇਸ ਲਈ ਉਨ੍ਹਾਂ ਦੇ ਦਰਸ਼ਨ ਪਰਸਨ ਕੀਤੇ ਤੇ ਬਚਨ ਬਿਲਾਸ ਵੀ ਹੋਏ। ਇਹ ਛੋਟਾ ਜਿਹਾ ਨੋਟ ਉਨ੍ਹਾਂ ਦੀ ਜੀਵਨੀ ਬਾਰੇ ਹੀ ਲਿਖਿਆ ਗਿਆ ਹੈ ਤਾਂ ਕਿ ਭੁੱਲੀਆਂ ਵਿਸਰੀਆਂ ਯਾਦਾਂ ਸਾਹਮਣੇ ਆ ਜਾਣ। ਇਨ੍ਹਾਂ ਵਿਚੋਂ ਕੁਝ ਦਾ ਸੰਖੇਪ ਜਿਹਾ ਵਰਨਣ ਕੀਤਾ ਗਿਆ ਹੈ।

(ਧੰਨਵਾਦ ਸਹਿਤ ‘ਆਤਮ ਰੰਗ’ ਸਤੰਬਰ 2003 ਵਿਚੋਂ)

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ

Copyrights © 2009 Gurmatbibek.com , All rights reserved     Web Design By: IT Skills Inc.
 
object(stdClass)#2 (21) { ["p_id"]=> string(2) "79" ["pt_id"]=> string(1) "4" ["p_title"]=> string(64) "ਜੀਵਨ-ਸੰਤ ਕ੍ਰਿਪਾਲ ਸਿੰਘ ਜੀ" ["p_sdesc"]=> string(0) "" ["p_desc"]=> string(12817) "

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "30/12/2009" ["cat_id"]=> string(2) "62" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "2310" }