ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਦੁਸਰੇ ਮੱਤਾ ਦੀ ਪਹੁੰਚ - ਲੇਖ ਸੂਬੇਦਾਰ ਭਾਈ ਧਰਮ ਸਿੰਘ

ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਜਿਵੇ ਕਿ ਦਾਸ ਨੇ ਪਹਿਲੋਂ ਜ਼ਿਕਰ ਕੀਤਾ ਹੈ ਕਿ ਹੋਰਨਾਂ ਧਰਮਾਂ ਬਾਰੇ ਇਕ ਜਾਣਕਾਰੀ ਭਰਪੂਰ ਇਕ ਛੋਟਾ ਜਿਹਾ ਲੇਖ ਸੂਬੇਦਾਰ ਭਾਈ ਧਰਮ ਸਿੰਘ ਹੋਰਾਂ ਵੀ ਲਿਖਿਆ ਹੋਇਆ ਹੈ ਜਿਸ ਵਿਚ ਕਾਫੀ ਖੋਜ ਸਹਿਤ ਜਾਣਕਾਰੀ ਦਿੱਤੀ ਗਈ ਹੈ। ਹਾਲ਼ਾਂ ਕਿ ਗੁਰਮਤਿ ਸਿਧਾਂਤ ਦਾ ਵਿਸ਼ਾ ਏਸ ਦੁਨੀਆ ਦੇ ਸਭ ਤੋਂ ਵੱਧ ਵਿਸ਼ਾਲ ਵਿਸ਼ਿਆ ਤੋਂ ਵੀ ਉੱਪਰ ਹੈ ਅਤੇ ਇਸ ਬਾਰੇ ਲਿਖਣਾ ਕੋਈ ਆਮ ਬਾਤ ਨਹੀ ਪਰ ਸਤਿਗੁਰੂ ਜੀ ਜਿਸਤੇ ਕਿਰਪਾ ਕਰਨ ਉਹ ਹੀ ਕੁੱਝ ਲਿਖ ਸਕਦਾ ਹੈ ਨਹੀ ਤਾਂ ਪੇਖਣ ਸੁਣਨ ਵਿਚ ਕੀ ਆ ਰਿਹਾ ਹੈ ਕਿ ਜਦੋਂ ਆਮ ਸਿੱਖ ਲਿਖਾਰੀ ਦੂਸਰਿਆਂ ਮੱਤਾ ਬਾਰੇ ਲਿਖਦੇ ਹਨ ਤਾਂ ਉਹ ਇਹੀ ਜਿਹੀ ਗਲਤ ਫਹਿਮੀ ਵਿਚ ਪੈ ਕੇ ਲਿਖ ਦਿੰਦੇ ਹਨ ਕਿ ਦੂਸਰਿਆਂ ਧਰਮਾਂ ਦੀ ਕਿਸੇ ਚੰਗੀ ਗੱਲ ਨੂੰ ਸਰਾਹਉਣ ਦੀ ਬਜਾਏ ਸਭ ਕੁਝ ਨੂੰ ਹੀ ਨਕਾਰ ਕੇ ਰੱਖ ਦਿੰਦੇ ਹਨ ਇਥੋ ਤੱਕ ਕਿ ਗੁਰਮਤਿ ਅਨੁਸਾਰੀ ਗਿਆਨ ਕਿ ਅੱਗਾ ਵੀ ਹੈ ਤੱਕ ਨੂੰ ਵੀ ਮੂਲੋਂ ਹੀ ਰੱਦ ਕਰਦੇ ਹਨ। ਜਿੱਥੇ ਇਕ ਪਾਸੇ ਇਸਤਰਾਂ ਦੇ ਲਿਖਾਰੀ ਹਨ ਉਥੇ ਦੂਜੇ ਪਾਸੇ ਕੁੱਝ ਸੰਪਰਦਾਈ ਅਖਵਾਉਦੇ ਵਿਦਵਾਨ ਹਨ ਜਿਹੜੇ ਦੂਸਰੇ ਮੱਤਾ (ਆਨਮਤਿ) ਮਗਰ ਲੱਗ ਗੁਰਬਾਣੀ ਨੂੰ ਬੇਦਾਂ ਸ਼ਾਸਤ੍ਰਾਂ ਦਾ ਹੀ ਅਨੂਵਾਦ ਦੱਸੀ ਜਾਂਦੇ ਹਨ। ਖਾਸਕਰ ਵੇਦਾਂਤ ਮੱਤ ਦੀ ਐਨਕ ਲਾ ਗੁਰਬਾਣੀ ਦੇ ਅਧਿਐਨ ਦੀਆਂ ਐਸੀਆ ਡੀਗਾਂ ਮਾਰਦੇ ਹਨ ਕਿ ਸੁਣਨ ਵਾਲੇ ਦੇ ਮਨ ਵਿਚ ਗੁਰਮਤਿ ਪ੍ਰਤੀ ਸਵਾਲੀਆ ਚਿੰਨ ਲਗਾ ਦਿੰਦੇ ਹਨ। ਜਿਸ ਤੋਂ ਆਮ ਬੰਦੇ ਦੇ ਮਨ ਵਿਚ ਦੁਬਿਧਾ ਪੈਦਾ ਹੋਣੀ ਸੁਭਾਵਿਕ ਹੀ ਹੈ ਕਿ ਜੇਕਰ ਗੁਰਬਾਣੀ ਬੇਦਾਂ ਦਾ ਹੀ ਸੁਧਰਿਆ ਰੂਪ ਹੈ ਤਾਂ ਗੁਰੂ ਨਾਨਕ ਦੇਵ ਹੀ ਮਹਾਰਾਜ ਨੇ ਕਿਹੜੀ ਨਵੀ ਕਾਢ ਕੱਢੀ ਜਦ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਸਪੱਸ਼ਟਾ ਸਹਿਤ ਦਰਸਾਉਦੇਂ ਹਨ ਕਿ:

ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥

ਬਿਲਕੁਲ ਸਾਫ਼ ਹੋ ਗਿਆ ਕਿ ਗੁਰੂ ਸਾਹਿਬ ਦਾ ਚਲਾਇਆ ਨਿਰਮਲ ਪੰਥ ਕਿਸੇ ਵੀ ਬਿਖੇੜੇ ਅਤੇ ਹੋਰ ਧਰਮਾਂ ਤੋਂ ਨਿਰਲੇਪ ਹੈ। ਹੁਣ ਦੱਸੋ ਕਿ ਇਨ੍ਹਾਂ ਨਵ ਜੰਮੇ ਵੇਦਾਂਤੀਆਂ ਦੀ ਗੱਲ ਮੰਨੀਏ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਿਨ੍ਹਾਂ ਨੇ ਗੁਰਬਾਣੀ ਹੱਥੀਂ ਲਿਖੀ। ਇਹ ਜ਼ਰੂਰ ਹੈ ਕਿ ਹਰੇਕ ਚੰਗਿਆਈ ਨੂੰ ਗੁਰਮਤਿ ਨੇ ਸੰਭਾਲਿਆ ਹੈ ਭਾਵੇਂ ਕਿ ਉਹ ਹੋਰਨਾਂ ਮੱਤਾ ਵਿਚ ਵੀ ਹੋਵੇ ਪਰ ਇਸਦਾ ਮਤਲਬ ਇਹ ਨਹੀ ਹੈ ਕਿ ਗੁਰਬਾਣੀ ਉਹਨਾਂ ਮੱਤਾਂ ਦੀ ਹੀ ਉਪਜ ਹੈ। ਖੈਰ ਆਪਾ ਹੁਣ ਵਿਸ਼ੇ ਵੱਲ ਆਈਏ। ਭਾਈ ਕੁਲਬੀਰ ਸਿੰਘ ਜੀ ਨੇ ਬੜੀ ਖੂਬਸੂਰਤੀ ਨਾਲ ਇਸ ਵਿਸ਼ੇ ਤੇ ਵਿਚਾਰ ਲਿਖੇ ਹਨ। ਕਾਫ਼ੀ ਚਾਨਣਾ ਪਿਆ ਹੈ। ਦੇਖੋ ਗੁਰਸਿੱਖੀ ਦੀ ਖੂਬਸੂਰਤੀ ਵੀ ਇਹੀ ਹੈ ਕਿ ਜਦੋਂ ਇਹੋ ਜਿਹੇ ਵਿਸ਼ੇ ਤੇ ਵਿਚਾਰ ਹੋਵੇ ਤਾਂ ਕਿਸੇ ਘਿਰਣਾ ਭਾਵਨਾ ਹੇਠ ਆ ਕੇ ਨਹੀ ਲਿਖਿਆ ਜਾ ਸਕਦਾ ਅਤੇ ਨਾ ਹੀ ਖੁਸ਼ਾਮਦੀਦੀ ਕਰਨ ਵਾਸਤੇ ਹੋਰਾਂ ਮੱਤਾ ਦਾ ਪ੍ਰਭਾਵ ਕਬੂਲਣਾ ਹੈ। ਭਾਈ ਸਾਹਿਬ ਵਲੋਂ ਦਿੱਤੇ ਵਿਚਾਰ ਇਸ ਪੱਖੋਂ ਗੁਰਮਤਿ ਅਨੂਕੂਲ ਹਨ ਅਤੇ ਗੁਰੂ ਸਾਹਿਬ ਇਨ੍ਹਾਂ ਨੂੰ ਹੋਰ ਬਖਸ਼ਿਸ਼ਾਂ ਕਰਨ ਤਾਂ ਕਿ ਸੇਵਾ ਵਿਚ ਜੁਟੇ ਰਹਿਣ।

ਇਸ ਗੱਲ ਵਿਚ ਤਾਂ ਹੁਣ ਕੋਈ ਦੋ ਰਾਏ ਨਹੀ ਕਿ ਗੁਰਮਤਿ ਸਿਧਾਂਤ ਤੋਂ ਉਪਰ ਕੋਈ ਵੀ ਮਤਿ ਅਤੇ ਨਾ ਹੀ ਬਰਾਬਰ ਦਾ ਹੀ ਆਖਿਆ ਜਾ ਸਕਦਾ ਹੈ। ਪਰ ਇੱਥੇ ਇਹ ਵੀ ਗੱਲ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਐਵੇ ਹੀ ਹੱਠ ਵਸ ਨਿੰਦਿਆ ਵਾਲਾ ਪਾਸਾ ਵੀ ਉਲਾਰ ਨਾ ਹੋਵੇ ਕਿਉਂਕਿ ਗੁਰਸਿੱਖ ਨੂੰ ਹੁਕਮ ਹੀ ਇਹੋ ਹੈ ਕਿ:

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥ (Panna 1123)

ਆਉ ਇਸ ਵਿਸ਼ੇ ਨੂੰ ਹੁਣ ਸੰਜੀਦਗੀ ਨਾਲ ਅੱਗੇ ਵਧਾਈਏ। ਪਹਿਲਾਂ ਕੀਤੇ ਜ਼ਿਕਰ ਅਨੁਸਾਰ ਕਿ ਗੁਰਬਾਣੀ ਦੇ ਪੰਜ ਖੰਡ ਇਸ ਵਿਸ਼ੇ ਵਿਚ ਬੜੇ ਮਹੱਤਵ ਪੂਰਨ ਹਨ ਔਰ ਭਾਈ ਕੁਲਬੀਰ ਸਿੱਘ ਹੋਰਾਂ ਵੀ ਇਸ ਦੇ ਇਰਦ ਗਿਰਦ ਰਹਿ ਕੇ ਹੀ ਵਿਆਖਿਆ ਕੀਤੀ ਹੈ ਕਿਉਂਕਿ ਜੇਕਰ ਆਪਾਂ ਨੂੰ Fundamental principle ਦਾ ਪਤਾ ਲਗ ਗਿਆ ਜਾਂ ਗਿਆਨ ਹੋ ਗਿਆ ਫਿਰ ਇਸ ਵਿਸ਼ੇ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ। ਦਾਸ ਆਪ ਤੁੱਸ਼ ਬੁੱਧੀ ਨੂੰ ਪਾਸੇ ਰੱਖ ਭਾਈ ਧਰਮ ਸਿੰਘ ਜੀ ਸੁਜੋਂ ਵਲੋਂ ਜੋ ਲੇਖ ਲਿਖਿਆ ਹੈ ਉਸ ਨੂੰ ਹੀ ਇਥੇ ਪੇਸ਼ (ਕਿਸ਼ਤਾਂ ਵਿਚ ਹੀ) ਕਰਨ ਦੀ ਕੋਸ਼ਿਸ ਕਰੇਗਾ। ਹਾਲਾਂ ਕਿ ਲੇਖ ਤਾਂ ਇਕੱਠਾ ਲਿਖਿਆ ਹੋਇਆ ਪਰ ਦਾਸ ਦੀ ਟਾਈਪਿੰਗ ਵਿਚ ਲਗ ਰਹੇ ਸਮੇਂ ਕਾਰਨ ਇਸਤਰਾਂ ਕਰਨਾ ਪਏਗਾ। ਸੌ ਪੇਸ਼ ਹੈ ਲੇਖ “ਦੁਸਰੇ ਮੱਤਾ ਦੀ ਪਹੁੰਚ”:
___________________________________________________________

ਦੁਸਰੇ ਮੱਤਾ ਦੀ ਪਹੁੰਚ

ਜਪੁ ਜੀ ਸਾਹਿਬ ਦੀ ਬਾਣੀ ਵਿਚ, ਕੁਦਰਤ ਦੀ ਕਾਇਨਾਤ ਅੰਦਰ, ਪੰਜਾਂ ਖੰਡਾਂ ਦਾ ਜ਼ਿਕਰ ਮਿਲਦਾ ਹੈ। ਇਹ ਖੰਡ ਕਿਆ ਹਨ, ਵਿਦਵਾਨਾਂ ਦੀ ਇਸ ਬਾਰੇ ਰਾਏ ਵੱਖੋ ਵੱਖਰੀ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨਾਮ ਅਭਿਆਸ ਕਮਾਈ ਦੇ ਰਸਤੇ ਵਿਚ ਆਉਂਦੇ ਪੜਾਉ ਹਨ, ਪਰ ਕਿਸੀ ਵੀ ਵਿਦਵਾਨ ਨੇ ਅੱਜ ਤਕ, ਇਨ੍ਹਾਂ ਪੜਾਵਾਂ ਦਾ ਵੇਰਵਾ ਨਹੀਂ ਦਿੱਤਾ। ਸਿਰਫ਼ ਦਿਮਾਗੀ ਸੋਚ ਦੇ ‘ਅਨੁਮਾਨ’ ਦੇ ਆਧਾਰ ਤੇ ਹੀ ਐਸਾ ਲਿਖ ਦਿੱਤਾ ਹੈ। ਭਾਈ ਸਾਹਿਬ ਰਣਧੀਰ ਸਿੰਘ ਜੀ ਨੇ, ਪਹਿਲਾਂ ਨਾਮ ਦੀ ਅਤੁੱਟ ਕਮਾਈ ਕੀਤੀ। ‘ਸਤਿਗੁਰ ਮਿਲਿਐ ਦਿਬ ਦ੍ਰਿਸਟ ਹੋਈ”। ਦਿਬ ਦ੍ਰਿਸ਼ਟੀ ਦੀ ਪ੍ਰਾਪਤੀ ਉਪਰੰਤ, ਅਨੁਭਵ ਦੇ ਨੇਤਰਾਂ ਦੁਆਰਾ ਜੋ ਕੁਝ ਦੇਖਿਆ, ਸਿਰਫ਼ ਉਸ ਨੂੰ ਹੀ ਪੁਸਤਕ ‘ਸੱਚ ਖੰਡ ਦਰਸ਼ਨ’ ਵਿਚ ਬਿਆਨ ਕੀਤਾ ਹੈ। ਆਪ ਜੀ ਅਨੁਸਾਰ, ਇਹ ਕੁਦਰਤ ਦੀ ਕਾਇਨਾਤ ਅੰਦਰ, ਸਾਡੇ ਮਾਤ ਲੋਕ ਵਾਂਗੂੰ, ਘੁੱਗ ਵਸਦੇ ਵੱਖੋ ਵੱਖਰੇ ਤਬਕੇ, Regions or Universes ਹਨ। ਮਾਤ ਲੋਕ ਦੇ ਲੋਕਾਂ ਨਾਲੋਂ ਧਰਮ ਖੰਡ ਵਿਚ ਵਸਦੀ ਆਬਾਦੀ ਵੱਧ ਉੱਨਤ ਹੈ। ਧਰਮ ਖੰਡ ਤੋਂ ਵੱਧ ਉੱਨਤ ਗਿਆਨ ਖੰਡ ਅਤੇ ਅੱਗੋਂ ਤੋਂ ਅੱਗੇ, ਸੱਚ ਖੰਡ ਉੱਨਤੀ ਦਾ ਸਿਖਰ ਹੈ। ਫੁਰਮਾਨ ਹੈ, “ਸਚ ਖੰਡ ਵਸੈ ਨਿਰੰਕਾਰ”। ਇਸ ਫੁਰਮਾਨ ਦਾ ਭਾਵ ਇਹ ਨਹੀਂ ਕਿ ਨਿਰੰਕਾਰ ਸਿਰਫ਼ ਸੱਚ ਖੰਡ ਵਿਚ ਹੀ ਵਸਦਾ ਹੈ ਹੋਰ ਕਿਤੇ ਨਹੀਂ। ਇਸ ਦਾ ਭਾਵ ਇਹ ਹੈ ਕਿ ਸੱਚ ਖੰਡ, ਨਿਰੰਕਾਰ ਰੂਪ ਹੋ ਚੁੱਕੀ ਜੀਵ-ਆਤਮਾਵਾਂ ਦਾ ਦੇਸ਼ ਹੈ। ਰਾਮ ਦੀ ਅੰਸ ਹੋਣ ਦੇ ਨਾਤੇ ਜੀਵ-ਆਤਮਾ ਤਾਂ ਪਹਿਲਾ ਹੀ ਨਿਰੰਕਾਰ ਦਾ ਹੀ ਰੂਪ ਹੈ, ਪਰ ਇਸ ਨੂੰ ਜਦੋਂ ਤੱਕ ਸਥੂਲ, ਸੂਖਸ਼ਮ ਅਤੇ ਕਾਰਨ ਤਿੰਨ ਸਰੀਰ ਚਿੰਬੜੇ ਹੇਏ ਹਨ, ਇਹ ਸੱਚ ਖੰਡ ਪਰਵੇਸ਼ ਨਹੀਂ ਕਰ ਸਕਦੀ। ਸਥੂਲ ਸਰੀਰ ਤਾਂ ਇਹ ਮਾਤ ਲੋਕ ਵਿਚ ਹੀ ਛੱਡ ਆਉਦੀਂ ਹੈ, ਜਿੱਥੇ ਇਸ ਨੂੰ ਅਗਨ ਭੇਂਟ ਕਰਕੇ, ਜਲ ਪ੍ਰਵਾਹ ਕਰਕੇ ਜਾਂ ਕਿਸੀ ਹੋਰ ਢੰਗ ਨਾਲ ਖਤਮ ਕਰ ਦਿੰਦੇ ਹਨ। ਸੂਖਸ਼ਮ ਅਤੇ ਕਾਰਨ ਸਰੀਰ ਇਸ ਦੇ ਨਾਲ ਅੱਗੇ ਜਾਂਦੇ ਹਨ।

ਪੰਜਾਂ ਖੰਡਾਂ ਦੀ ਹਕੀਕਤ ਦੀ ਪੁਸ਼ਟੀ, ਇੰਗਲੈਂਡ ਦੀ ਸ੍ਰੀਮਤੀ ਬੈਟੀ ਸਾਈਨ ਨੇ ਆਪਣੀ ਪੁਸਤਕ Mind to Mind ਵਿਚ ਇਨ੍ਹਾਂ ਸ਼ਬਦਾਂ ਦੁਆਰਾ ਕੀਤੀ ਹੈ। --
“ਇਹ ਜ਼ਰੂਰੀ ਨਹੀਂ ਕਿ ਮਰਨ ਉਪਰੰਤ ਲੋਕ ਮੁੜ ਇਸ ਹੀ ਧਰਤੀ ਤੇ ਵਾਪਸ ਆਉਣ, ਕਿਉਂਕਿ ਸੰਸਾਰ ਵਿਚ ਹੋਰ ਧਰਤੀਆਂ ਹਨ ਜਿਨ੍ਹਾਂ ਤੇ ਉਹ ਮੁੜ ਕੇ ਜਨਮ ਲੈ ਸਕਦੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੀਆਂ ਧਰਤੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ। ਕਿਉਂਕਿ ਉਨ੍ਹਾਂ ਦੀ ਕੰਬਣੀ (Vibration) ਦੀ Frequency ਵੱਖਰੀ ਹੈ, ਸੰਸਾਰ ਬੇਅੰਤ Infinite ਹੈ। ਜਿਸ ਦੇ ਅੰਦਰ ਦੁਨੀਆਵਾਂ ਦੇ ਅੰਦਰ ਦੁਨੀਆਵਾਂ ਅਤੇ ਉਨ੍ਹਾਂ ਦੇ ਅੰਦਰ ਹੋਰ ਦੁਨੀਆਵਾਂ ਨਾਲ ਭਰਿਆ ਪਿਆ ਹੈ। ਉਨ੍ਹਾਂ ਵਿਚੋਂ ਕੁੱਝ ਧਰਤੀ ਦੇ ਲੈਵਲ ਤੋਂ ਬਹੁਤ ਉੱਚੇ ਲੈਵਲ ਤੇ ਕੰਬਦੀਆਂ ਹਨ। ਅਸੀਂ ਇਥੇ ਇਸ ਧਰਤੀ ਤੇ ਵਾਪਸ ਇਸ ਲਈ ਆਉਂਦੇ (ਜਨਮ ਲੈਂਦੇ) ਹਾਂ ਕਿਉਂਕਿ ਅਸੀਂ ਹਾਲੇ ਇਤਨੀ ਤਰੱਕੀ (Progress) ਨਹੀਂ ਕੀਤੀ ਹੁੰਦੀ ਕਿ ਉਨ੍ਹਾਂ ਉੱਚੇ ਦਰਜੇ ਦੀ ਦੁਨਿਆਵੀ ਤੇ ਜਨਮ ਲੈਣ ਦੇ ਕਾਬਲ ਹੋਈਏ।“

ਗੁਰੂ ਨਾਨਕ ਦੇਵ ਜੀ ਦੇ ਸ਼ੁਭ ਆਗਮਨ ਤੋਂ ਪਹਿਲਾਂ ਸੰਸਾਰ ਵਿਚ ਚਾਰ ਬੜੇ ਮੱਤਿ ਪ੍ਰਚੱਲਤ ਸਨ। ਇਹ ਸਨ ਯਹੂਦੀ, ਈਸਾਈ, ਮੁਸਲਿਮ ਅਤੇ ਹਿੰਦੂ। ਹਿੰਦੂ ਮਤਿ ਦੀਆਂ ਅੱਗੋਂ ਹੋਰ ਵੀ ਕਈ ਸ਼ਾਖਵਾਂ ਜਿਵੇਂ ਕਿ ਵੇਦਾਂਤ, ਯੋਗ, ਬੁੱਧ ਅਤੇ ਜੈਨ ਆਦਿ ਭਾਰਤ ਵਿਚ ਪ੍ਰਚੱਲਤ ਸਨ। ਯਹੂਦੀ, ਈਸਾਈ ਅਤੇ ਮੁਸਲਿਮ ਮੱਤਿ, ਪੁਨਰ ਜਨਮ ਦੇ ਸਿਧਾਂਤ ਨੂਂ ਨਹੀਂ ਮੰਨਦੇ। ਮਰਨ ਉਪਰੰਤ ਪ੍ਰਾਣੀ ਚੌਰਾਸੀ ਲੱਖ ਹੋਰ ਜੂਨਾਂ ਵਿਚੋਂ ਕਿਸੇ ਇਕ ਵਿਚ ਜਾ ਜਨਮ ਲੈਦਾਂ ਹੈ, ਇਸ ਨੂੰ ਪੁਨਰ ਜਨਮ ਆਖਦੇ ਹਨ। ਯਹੂਦੀ ਈਸਾਈ ਤੇ ਮੁਸਲਿਮ ਮੱਤਾ ਦਾ ਵਿਚਾਰ ਹੈ ਕਿ There is no life beyond grave yard. ਕਬਰਸਤਾਨ ਤੋਂ ਅੱਗੇ ਕੋਈ ਜ਼ਿੰਦਗੀ ਨਹੀਂ। ਇਨ੍ਹਾਂ ਤਿੰਨਾਂ ਮੱਤਾ ਦੇ ਸਿਧਾਂਤ, ਮਾਮੂਲੀ ਅੰਤਰ ਨੂੰ ਛੱਡ ਕੇ ਬਾਕੀ ਬਹੁਤ ਕੁਝ ਬੜੀ ਹੱਦ ਤੱਕ ਇਕ ਦੂਸਰੇ ਨਾਲ ਮਿਲਦੇ ਜੁਲਦੇ ਹਨ। ਇਸ ਲਈ ਇਨ੍ਹਾਂ ਨੂੰ sister religions ਵੀ ਆਖਦੇ ਹਨ। ਇਨ੍ਹਾਂ ਦੇ ਮੱਤਿ ਅਨੁਸਾਰ ਰੋਜ਼-ਏਕ-ਕਿਆਮਤ ਜਾਂ Dooms Day ਤੇ ਸਾਰੇ ਮੁਰਦੇ ਜੀਅ ਉਠਣਗੇ, ਉਨ੍ਹਾਂ ਦੀਆਂ ਰੂਹਾਂ ਅੱਲਾ ਤਾਅਲਾ ਦੇ ਪੇਸ਼ ਹੋਣਗੀਆਂ। ਅੱਲਾ ਤਾਅਲਾ ਹਰ ਪ੍ਰਾਣੀ ਨੂੰ, ਉਸ ਦੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਦੋਜ਼ਖ ਜਾਂ ਬਹਿਸ਼ਤ ਵਿਚ ਭੇਜ ਦੇਵੇਗਾ, ਦੋਜ਼ਖ ਦੁੱਖਾਂ ਤੇ ਮੁਸੀਬਤਾਂ ਦਾ ਘਰ ਹੈ ਬਹਿਸ਼ਤ ਵਿਚ, ਜ਼ਿੰਦਗੀ ਦਾ ਹਰ ਤਰ੍ਹਾਂ ਦਾ ਸੁੱਖ ਪ੍ਰਾਪਤ ਹੈ। ਅੱਗੋ ਪ੍ਰਾਣੀ ਦੋਜ਼ਖ ਜਾਂ ਬਹਿਸ਼ਤ ਦਾ ਵਸਨੀਕ ਹੋ ਜਾਂਦਾ ਹੈ। ਬਹਿਸ਼ਤ ਅਤੇ ਦੋਜ਼ਖ ਦਾ ਸਬੰਧ ਧਰਮ ਖੰਡ ਨਾਲ ਹੈ।

ਇਨ੍ਹਾਂ ਤਿੰਨਾਂ ਹੀ ਮੱਤਾ ਨੇ ਆਪੋ ਆਪਣੇ ਧਰਮ ਕਰਮ ਇਸ ਤਰ੍ਹਾਂ ਦੇ ਮੁਕੱਰਰ ਕੀਤੇ ਹਨ ਜੋ ਉਨ੍ਹਾਂ ਤੇ ਅਮਲ ਕਰਕੇ, ਦੋਜ਼ਖ ਤੋਂ ਬਚ, ਬਹਿਸ਼ਤ ਦੀ ਪ੍ਰਾਪਤੀ ਕਰ ਸਕਣ-ਅਰਥਾਤ ਬਹਿਸ਼ਤ ਦੀ ਪ੍ਰਾਪਤੀ ਹੀ ਇਨ੍ਹਾਂ ਤਿੰਨਾਂ ਧਰਮਾਂ ਦਾ ਜੀਵਨ ਲਕਸ਼ ਹੈ ਚੂੰ ਕਿ ਇਨ੍ਹਾਂ ਮੱਤਾਂ ਨੂੰ ਅੱਗੋਂ ਹੋਰ ਭੋਗ ਜੂਨੀਆਂ ਵਿਚ ਵਿਚਰਨ ਦਾ ਕੋਈ ਖਤਰਾ ਨਹੀਂ ਹੁੰਦਾ ਇਸ ਲਈ ਇਹ ਮੌਜੂਦਾ ਜ਼ਿੰਦਗੀ ਦਾ ਜ਼ਿਆਦਾ ਤੋਂ ਜ਼ਿਆਦਾ ਅਨੰਦ ਮਾਨਣ ਦੀ ਕੋਸ਼ਿਸ਼ ਕਰਦੇ ਹਨ।
“ਬਾਬਰ ਬਹਾਰ ਐਸ਼ ਕੋਸ਼ ਕਿ ਆਲਮ ਦੋਬਾਰਾ ਕੇਸਤ”।
ਐ ਬਾਬਰ ਜਿਤਨੀ ਵੀ ਤੈਥੋਂ ਐਸ਼ ਬਹਾਰ ਹੋ ਸਕਦੀ ਹੈ ਕਰ ਲੈ-ਇਹ ਦੁਨੀਆਂ ਤੈਨੂੰ ਮੁੜ ਕੇ ਫੇਰ ਨਹੀਂ ਮਿਲਣੀ।

ਹਿੰਦੂਆਂ ਦੇ ਸਾਰੇ ਹੀ ਮਤਿ ਪੁਨਰ ਜਨਮ ਵਿਚ ਵਿਸ਼ਵਾਸ ਰਖਦੇ ਹਨ, ਉਨ੍ਹਾਂ ਦੇ ਮਤਿ ਅਨੁਸਾਰ ਇਸ ਜਾਂ ਇਸ ਤੋਂ ਵੀ ਪਹਿਲੇ ਜਨਮਾਂ ਵਿਚ ਕੀਤੇ ਚੰਗੇ ਮੰਦੇ ਕਰਮਾਂ ਅਨੁਸਾਰ, ਉਨ੍ਹਾਂ ਦਾ ਫਲ ਭੋਗਣ ਲਈ, ਚੌਰਾਸੀ ਲੱਖ ਜੂਨੀਆਂ ਵਿਚ ਵਿਚਰਨਾ ਪੈਂਦਾ ਹੈ ਜੋ ਆਵਾਗਵਨ ਦਾ ਇਕ ਬੜਾ ਹੀ ਦੁਖਦਾਈ ਤੇ ਭਿਆਨਕ ਚੱਕਰ ਹੈ। ਇਹ ਮੱਤਿ ਆਵਾਗਵਨ ਦੇ ਚੱਕਰ ਤੋਂ ਬਚਣ ਲਈ, ਜਨਮ ਮਰਨ ਤੋਂ ਮੁਕਤੀ ਪ੍ਰਾਪਤ ਕਰਨ ਦੇ ਚਾਹਵਾਨ ਹਨ। ਇਨ੍ਹਾਂ ਦਾ ਜੀਵਨ ਲਕਸ਼, ਮੁਕਤੀ ਪ੍ਰਾਪਤ ਕਰਨਾ ਹੈ। ਇਨ੍ਹਾਂ ਮੱਤਾ ਅਨੁਸਾਰ ਜੀਵ ਬ੍ਰਹਮ ਦੀ ਅੰਸ਼ ਹੈ-ਅਗਿਆਨਤਾ ਵੱਸ ਅਸੀਂ ਆਪਣੇ ਆਪ ਨੂੰ ਜੀਵ ਦੀ ਥਾਂ ਸਰੀਰ ਮੰਨਦੇ ਹਾਂ, ਸਰੀਰ ਨੂੰ ਆਪਾ ਮੰਨ ਕੇ ਕਰਮ ਕਰਦੇ ਹਾਂ। ਕਰਮਾਂ ਦਾ ਫਲ ਭੋਗਣ ਲਈ ਅੱਗੇ ਹੋਰ ਜਨਮ ਲੈਂਦੇ ਹਾਂ, ਜੇ ਕਿਸੀ ਤਰ੍ਹਾਂ ਸਾਨੂੰ ਇਹ ਗਿਆਨ ਪ੍ਰਾਪਤ ਹੋ ਜਾਵੇ ਕਿ ਅਸੀਂ ਸਰੀਰ ਨਹੀਂ, ‘ਬ੍ਰਹਮ ਦੀ ਅੰਸ਼’ ਹਾਂ ਤਾਂ ਸਾਡੇ ਅੰਦਰੋਂ “ਮੈਂ ਸਰੀਰ ਹਾਂ” ਦਾ ਅਗਿਆਨ ਨਸ਼ਟ ਹੋ ਜਾਂਦਾ ਹੈ। ਅਗਿਆਨ ਨਸ਼ਟ ਹੋਣ ਤੇ, ਅਗਿਆਨ ਵੱਸ ਕੀਤੇ ਕਰਮ ਵੀ ਨਸ਼ਟ ਹੋ ਜਾਂਦੇ ਹਨ, ਕਰਮ ਨਸ਼ਟ ਹੋ ਗਏ ਤਾਂ ਅੱਗੇ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ। ਅਸੀਂ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਹਾਂ।ਅਗਿਆਨਤਾ ਦੇ ਨਾਸ਼ ਲਈ ਉਹ ਐਸੇ ਕਰਮ ਧਰਮ ਕਰਦੇ ਹਨ ਜਿਨ੍ਹਾਂ ਦੁਆਰਾ ਉਹ ਆਪਣੀ ਜੀਵ-ਆਤਮਾ ਨੂੰ ਪ੍ਰਗਟ ਕਰ, ਆਪਣੇ ਨੇਤਰਾਂ ਦੁਆਰਾ ਪਰਤੱਖ ਦੇਖ ਸਕਣ, ਇਸ ਨੂੰ ਉਹ ਆਤਮ ਸਾਖਸ਼ਾਤਕਾਰ ਆਖਦੇ ਹਨ, ਆਤਮਾ ਦਾ ਗਿਆਨ ਪ੍ਰਾਪਤ ਹੋਣ ਤੇ “ਮੈ ਸਰੀਰ ਹਾਂ” ਦਾ ਅਗਿਆਨ ਜਾਂਦਾ ਰਹਿੰਦਾ ਹੈ। ਅਗਿਆਨਤਾ ਦੇ ਨਾਸ਼ ਤੇ, ਅਗਿਆਨਤਾ ਵੱਸ ਕੀਤੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ। ਕਰਮਾਂ ਦੇ ਨਾਸ਼ ਤੇ ਜੀਵ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥ (Panna 1167)

ਇਹ ਵੀ ਠੀਕ ਹੈ ਕਿ ਯਹੂਦੀ, ਈਸਾਈ ਤੇ ਮੁਸਲਿਮ ਮੱਤਾਂ ਨੇ ਬਹਿਸ਼ਤ ਪ੍ਰਾਪਤ ਕਰ ਲਈ। ਇਹ ਵੀ ਠੀਕ ਹੈ ਕਿ ਹਿੰਦੂ ਮੱਤਾਂ ਨੇ ਮੁਕਤੀ ਪ੍ਰਾਪਤ ਕਰ ਲਈ, ਪਰ ਇਕ ਗੱਲ ਇਨ੍ਹਾਂ ਸਾਰੇ ਮੱਤਾਂ ਵਿਚ ਸਾਂਝੀ ਹੈ ਕਿ ਇਨ੍ਹਾਂ ਵਿਚੋਂ ਕਿਸੀ ਨੇ ਵੀ ਪ੍ਰਮਾਤਮਾ ਦਾ ਵਸਲ (ਮਿਲਾਪ) ਹਾਸਲ ਨਹੀਂ ਕੀਤਾ। ਕਿਸੀ ਨੂੰ ਵੀ ਪ੍ਰਮਾਤਮਾ ਵਿਚ ਸਮਾਈ ਨਹੀਂ ਹੋਈ। ਹਰ ਇਕ ਦੀ ਜੀਵ ਆਤਮਾ, ਪਰਮ-ਆਤਮਾ ਤੋਂ ਵੱਖਰੀ ਹੀ ਰਹੀ, ਕੁਦਰਤ ਦੇ ਨਿਯਮ:

ਜਿਹ ਤੇ ਉਪਜਿਉ ਨਾਨਕਾ ਲਨਿ ਤਾਹਿ ਮਹਿ ਮਾਨਿ॥ (panna 1426)

ਅਨੁਸਾਰ ਕੋਈ ਵੀ ਜੀਵ-ਆਤਮਾ, ਆਪਣੇ ਉਪਜ ਸਰੋਤ ਪਰਮ ਆਤਮਾ ਵਿਚ ਹਾਲੇ ਲੀਨ ਨਹੀਂ ਹੋਈ। ਇਸ ਲਈ ਕਿਸੀ ਦਾ ਵੀ ਉਧਾਰ ਨਿਸਤਾਰਾ ਨਾ ਹੋ ਸਕਿਆ।
ਉਸ ਸਮੇਂ ਦੇ ਪ੍ਰਚੱਲਤ ਮੱਤਾਂ ਦੇ ਸਿਧਾਂਤਾਂ ਤੇ ਥੋੜ੍ਹੀ ਜਿਹੀ ਨਜ਼ਰ ਮਾਰ ਕੇ ਇਹ ਸਮਝਣ ਦੀ ਕੋਸ਼ਿਸ਼ ਕਰਨਾ ਵੀ ਕੁਝ ਉਚਿਤ ਪ੍ਰਤੀਤ ਹੁੰਦਾ ਹੈ ਕਿ ਇਹ ਮਤਿ ਇਨਸਾਨ ਨੂੰ ਕਿਥੋਂ ਤਕ ਅੱਗੇ ਲੈ ਕੇ ਜਾਂਦੇ ਹਨ? ਯਹੂਦੀ, ਈਸਾਈ ਅਤੇ ਇਸਲਾਮ ਬਾਰੇ ਤਾਂ ਉਪਰ ਦਰਜ ਹੀ ਹੋ ਚੁੱਕਾ ਹੈ। ਹਿੰਦੂ ਮਤਾਂ ਦੀ ਥੋੜ੍ਹੀ ਜਿਹੀ ਘੋਖ ਕਰਦੇ ਹਾਂ। ਹਿੰਦੂ ਮਤਿ ਦੀਆਂ ਦੋ ਸ਼ਾਖਾਂ, ‘ਬੁੱਧ’ ਅਤੇ ‘ਜੈਨ’ ਦੇ ਧਰਮ ਗ੍ਰੰਥਾਂ ਵਿਚੋਂ ਪਰਮ ਆਤਮਾ ਦਾ ਜ਼ਿਕਰ ਅਲੋਪ ਹੈ, ਇਸ ਲਈ ਇਨ੍ਹਾਂ ਮੱਤਾਂ ਨੂੰ ਅਰਧ ਨਾਸਤਕ ਮਤਿ ਆਖਿਆਂ ਜਾਂਦਾ ਹੈ, ਜਦੋਂ ਇਨ੍ਹਾਂ ਦੇ ਧਰਮ ਗ੍ਰੰਥਾਂ ਵਿਚੋਂ ਪਰਮ-ਆਤਮਾ ਦਾ ਜ਼ਿਕਰ ਹੀ ਅਲੋਪ ਹੈ ਤਾਂ ਇਨ੍ਹਾਂ ਨੇ ਪਰਮ-ਆਤਮਾ ਦੀ ਤਲਾਸ਼ ਕਾਹਦੇ ਲਈ ਕਰਨੀ ਸੀ ? ਭਾਵ ਇਨ੍ਹਾਂ ਨੂੰ ਪਰਮ ਆਤਮਾ ਦੀ ਕੋਈ ਲੋੜ ਹੀ ਪ੍ਰਤੀਤ ਨਹੀਂ ਹੋਈ। ਆਪਣੀ ਜੀਵ-ਆਤਮਾ ਦੇ ਪ੍ਰਕਾਸ਼ ਨੂੰ ਆਪਣੇ ਜੀਵਨ ਦਾ ਅੰਤਮ ਟੀਚਾ ਸਮਝਦੇ ਹਨ। ਬਾਕੀ ਰਹਿ ਗਏ ਦੋ ਪ੍ਰਮੁਖ ਮਤਿ, ਵੇਦਾਂਤ ਅਤੇ ਯੋਗ। ਇਨ੍ਹਾਂ ਦੀ ਘੋਖ ਪੜਤਾਲ ਹੇਠ ਲਿਖੇ ਅਨੁਸਾਰ ਹੈ।

ਵੇਦਾਂਤ ਅਤੇ ਯੋਗ:

ਰੇਲ ਗੱਡੀ ਅੰਮ੍ਰਿਤਸਰ ਤੋਂ ਬੰਬਈ ਲਈ ਰਵਾਨਾ ਹੁੰਦੀ ਹੈ। ਅਨੇਕਾਂ ਮੁਸਾਫ਼ਰ ਸਵਾਰ ਹਨ। ਆਪਣੇ ਆਪਣੇ ਖਰੀਦੇ ਹੋਏ ਟਿਕਟ ਅਨੁਸਾਰ ਰਸਤੇ ਵਿਚ ਸਟੇਸ਼ਨ ਆਉਣ ਤੇ ਉਤਰਦੇ ਜਾਂਦੇ ਹਨ। ਬੰਬਈ ਤਾਂ ਸਿਰਫ਼ ਉਹ ਸੱਜਣ ਹੀ ਪਹੁੰਚਦੇ ਹਨ ਜਿਨ੍ਹਾਂ ਦੇ ਪਾਸ ਬੰਬਈ ਦਾ ਟਿਕਟ ਹੈ। ਇਸੀ ਤਰ੍ਹਾਂ ਅਸੀਂ ਇਸ ਜੀਵਨ ਯਾਤਰਾ ਦੇ ਵੱਖੋ ਵੱਖ ਸਟੇਸ਼ਨ ਮੁਕਰਰ ਕੀਤੇ ਹੋਏ ਹਨ, ਅਤੇ ਉਨ੍ਹਾਂ ਨਿਸ਼ਾਨਿਆਂ ਤਾਈਂ ਅਪੜਨ ਲਈ ਯਤਨ-ਸ਼ੀਲ਼ ਹਾਂ, ਈਸਾਈ ਅਤੇ ਮੁਸਲਿਮ ਮਤ ਦਾ ਨਿਸ਼ਾਨਾ Heaven ਜਾਂ ਬਹਿਸ਼ਤ ਹਾਸਿਲ ਕਰਨਾ ਅਤੇ Hell ਜਾਂ ਦੋਜ਼ਖ ਤੋਂ ਬਚਣਾ ਹੈ, ਇਨ੍ਹਾਂ ਦੋਨਾਂ ਧਰਮਾਂ ਨੇ ਆਪਣੇ ਧਰਮਾਂ ਦਾ ਕਰਮ ਕਾਂਡ ਇਸ ਤਰ੍ਹਾਂ ਦਾ ਬਣਾਇਆ ਹੈ ਜਿਸ ਨਾਲ ਇਹ ਬਹਿਸ਼ਤ ਦਾ ਆਨੰਦ ਮਾਣ ਸਕਣ। ਹਿੰਦੂ ਮਤਿ ਵਿਚ ਵੀ ਕੁਝ ਵਰਗ ਐਸਾ ਹੈ ਜੋ ਸਵਰਗ ਦਾ ਚਾਹਵਾਨ ਹੈ। ਪਰ ਜ਼ਿਆਦਾ ਤਰ ਨਿਸ਼ਾਨਾ ਜਨਮ ਮਰਨ ਦੇ ਚੱਕਰ ਤੋਂ ਆਜ਼ਾਦ ਹੋਣਾ ਜਾਂ ਮੁਕਤੀ ਪ੍ਰਾਪਤ ਕਰਨਾ ਹੈ।

ਜਪੁ ਜੀ ਸਾਹਿਬ ਵਿਚ ਅਕਾਲ-ਪੁਰਖ ਦੀ ਰਚਨਾ ਵਿਚ ਪੰਜਾਂ ਖੰਡਾਂ ਦਾ ਜ਼ਿਕਰ ਆਉਂਦਾ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ, ਭਾਈ ਰਣਧੀਰ ਸਿੰਘ ਸਾਹਿਬ ਜੀ ਨੇ ਇਨ੍ਹਾਂ ਖੰਡਾਂ ਦੀ ਜੋ ਵਿਆਖਿਆ ਕੀਤੀ ਹੈ ਉਸ ਅਨੁਸਾਰ ਨਰਕ ਸੁਰਗ ਜਾਂ ਦੋਜ਼ਖ ਅਤੇ ਬਹਿਸ਼ਤ, ਧਰਮ ਖੰਡ ਜਾਂ ਸਭ ਤੋਂ ਨਿਚਲੇ ਤਬਕੇ ਹਨ। ਮੁਕਤੀ ਦੇ ਚਾਹਵਾਨ, ਗਿਆਨ ਪ੍ਰਾਪਤ ਕਰਨ ਵਿਚ ਮੁਕਤੀ ਸਮਝਦੇ। ਇਹ ਲੋਕ ਦੂਸਰੇ ਖੰਡ ਜਾਂ ਗਿਆਨ ਖੰਡ ਤਕ ਪਹੁੰਚਦੇ ਹਨ, “ਸਚਖੰਡ ਵਸੈ ਨਿਰੰਕਾਰ” ਜਿਸਦਾ ਨਿਸ਼ਾਨਾ ਨਿਰੰਕਾਰ ਦਾ ਮਿਲਾਪ ਹੋਵੇ, ਉਹ ਹੀ ਸੱਚ-ਖੰਡਿ ਜਾਣ ਦੀ ਕੋਸ਼ਿਸ਼ ਕਰੇਗਾ। ਅਸੀਂ ਨਰਕ ਸੁਰਗ ਦੇ ਸਿਧਾਂਤ ਤੇ ਵਿਚਾਰ ਕਰਕੇ ਸਮਾਂ ਗੁਆਉਣ ਦੀ ਥਾਂ, ਇਸ ਤੋਂ ਅੱਗੇ ਮੁਕਤੀ ਤੇ ਸੱਚ-ਖੰਡਿ ਦੀ ਪਹੁੰਚ ਦੇ ਢੰਗ ਤਰੀਕਿਆਂ ਤੇ ਹੀ ਵਿਚਾਰ ਕਰਾਂਗੇ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾ ਹਿੰਦੁਸਤਾਨ ਵਿਚ ‘ਪਰਮ-ਸੁਖ’ ਦੀ ਪ੍ਰਾਪਤੀ ਦੇ ਹੇਠ ਲਿਖੇ ਮੁਖ ਸਾਧਨ ਸਨ।

ਵੇਦਾਂਤ:
ਹਿੰਦੂ ਮਤਿ ਦੇ ਛੇ ਸ਼ਾਸ਼ਤਰਾਂ ਵਿਚੋਂ ਇਕ ਸ਼ਾਸਤਰ, ਵੇਦਾਂਤ ਸ਼ਾਸਤਰ ਹੈ ਜਿਸ ਦੇ ਕਰਤਾ ਵਿਆਸ ਜੀ ਹੋਏ ਹਨ। ਪਹਿਲੇ ਪਹਿਲ ਹਿੰਦੁਸਤਾਨ ਵਿਚ ਵੇਦਾਂਤ ਮਤਿ ਦਾ ਬੋਲ-ਬਾਲਾ ਸੀ। ਪਿਛੋਂ ਬੁੱਧ ਮਤਿ ਦੀ ਪ੍ਰਗਤੀ ਦੇ ਕਾਰਨ, ਵੇਦਾਂਤ ਮਤਿ ਅਲੋਪ ਹੋਣਾ ਸ਼ੁਰੂ ਹੋ ਗਿਆ। ਸਵਾਮੀ ਸ਼ੰਕਰ ਅਚਾਰੀਆ ਨੇ ਵੇਦਾਂਤ ਮਤਿ ਦਾ ਫਿਰ ਤੋਂ ਜ਼ੋਰਦਾਰ ਪ੍ਰਚਾਰ ਕਰਕੇ, ਇਸ ਅਲੋਪ ਹੋ ਰਹੇ ਮਤਿ ਨੂੰ ਸੁਰਜੀਤ ਕੀਤਾ। ਬੁੱਧ ਮਤਿ ਅਰਧ-ਨਾਸਤਕ ਹੋਣ ਕਰਕੇ ਕਮਜ਼ੋਰ ਪੈ ਗਿਆ। ਸਵਾਮੀ ਜੀ ਨੇ ਆਪਣੀ ਪੁਸਤਕ ‘ਅਪ੍ਰੋਖਸ਼-ਅਨੁਭੱਵਤੀ’ ਵਿਚ ਵੇਦਾਂਤ ਮਤਿ ਤੇ ਵਿਸਥਾਰ ਪੂਰਬਕ ਵਿਚਾਰ ਕੀਤੀ ਹੈ, ਉਹ ਲਿਖਦੇ ਹਨ ਕਿ ਇਕ ਮਹਾਨ ਸ਼ਕਤੀ ਦੇ ਵਿਸਥਾਰ ਦਾ ਨਾਮ ਸੰਸਾਰ ਹੈ। ਇਹ ਹਸਤੀ ਜਾਂ ਸ਼ਕਤੀ ਨੂੰ ਬ੍ਰਹਮ ਦਾ ਨਾਮ ਦਿੰਦੇ ਹਨ। ਬ੍ਰਹਮ ਤੇ ਜੀਵ-ਆਤਮਾ ਨੂੰ ਇਕ ਹੀ ਹਸਤੀ ਕਰਾਰ ਦਿੰਦੇ ਹਨ। ਆਪਣੀ ਆਤਮਾ ਦੇ ਦਰਸ਼ਨ ਕਰਨਾਂ ਜਾਂ “ਆਤਮ ਸਾਖਸ਼ਾਤਕਾਰ” ਜੀਵਨ ਦਾ ਲਕਸ਼ ਬਿਆਨ ਕਰਦੇ ਹਨ। ਇਸ ਲਕਸ਼ ਦੀ ਪ੍ਰਾਪਤੀ ਲਈ ਉਹ ਪੰਦਰਾਂ ਅੰਗਾਂ ਵਾਲੇ ਗਿਆਨ ਯੋਗ ਦਾ ਵਰਨਣ ਕਰਦੇ ਹਨ।

ਆਪਣੀ ਪੁਸਤਕ ਦੇ ਸੂਤਰ ਨੰ: 2 ਵਿਚ ਉਹ ਲਿਖਦੇ ਹਨ ਕਿ “ਮੋਕਸ਼ ਦੀ ਸਿੱਧੀ ਦੇ ਲਈ ਹੀ “ਅਪ੍ਰੋਖਸ਼-ਅਨੁਭੱਵਤੀ” ਦਾ ਬਿਆਨ ਕੀਤਾ ਗਿਆ ਹੈ, ਨੇਕ ਅਤੇ ਭਲੇ ਪੁਰਸ਼ਾਂ ਨੂੰ ਚਾਹੀਦਾ ਹੈ ਕਿ ਉਹ ਕੋਸ਼ਿਸ਼ ਦੇ ਨਾਲ ਇਸ ਦਾ ਬਾਰ ਬਾਰ ਅਧਿਐਨ ਕਰਨ”। ਇਹ ਸੂਤਰ ਸਾਫ਼ ਸਪੱਸ਼ਟ ਕਰਦਾ ਹੈ ਕਿ ਵੇਦਾਂਤ ਦਾ ਨਿਸ਼ਾਨਾ ਸਿਰਫ਼ ਮੌਖਸ਼ ਪ੍ਰਾਪਤ ਕਰਨਾ ਹੀ ਹੈ।
ਇਸ ਤੋਂ ਅੱਗੇ ਆਪਣੇ ਮਨ ਦੀ ਸ਼ੁਧੀ ਦੇ ਕੁਝ ਸਾਧਨਾਂ ਦਾ ਜ਼ਿਕਰ ਕਰਕੇ ਅੱਗੇ ਚਲ ਕੇ ਬਰ੍ਹਮ ਤੇ ਆਤਮਾ ਦਾ ਇਕ ਹੋਣਾ ਸਿੱਧ ਕਰਦੇ ਹਨ, ਇਸ ਤੋਂ ਅੱਗੇ ਮੁਕਤੀ ਦਾ ਜ਼ਿਕਰ ਕਰਕੇ ਇਸ ਮੁਕਤੀ ਨੂੰ ਹਾਸਲ ਕਰਨ ਦੇ ਢੰਗ ਤਰੀਕਿਆਂ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ:

“ਹੁਣ ਮੈਂ ਉਪਰ ਦੱਸੀ ਮੁਕਤੀ ਹਾਸਲ ਕਰਨ ਲਈ ਪੰਦਰਾਂ ਅੰਗ ਦਸਦਾ ਹਾਂ, ਜਿਨ੍ਹਾਂ ਦੇ ਜ਼ਰੀਏ ਸਦਾ ਹੀ ਧਿਆਨ ਵਿਚ ਲਗੇ ਰਹਿਣਾ ਚਾਹੀਦਾ ਹੈ। ( ਸੂਤਰ ਨੰ: 100)

“ਲਗਾਤਾਰ ਅਭਿਆਸ ਤੋਂ ਬਗੈਰ ਚਿਤ ਆਤਮਾ (ਐਨ ਨੂਰ ਤੇ ਹਸਤੀ) ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਸਾਧਕ ਲਈ ਜ਼ਰੂਰੀ ਹੈ ਕਿ ਲੰਬੇ ਸਮੇਂ ਤਕ ਇਸ ਦਾ ਨਿਧੀਆਸਨ ਕਰੇ”। (ਸੂਤਰ ਨੰ: 101)
“ਯਮ, ਨਿਯਮ, ਤਿਆਗ, ਮੌਣ, ਦੇਸ਼, ਕਾਲ, ਆਸਣ, ਮੂਲਬੰਧ, ਦੇਹ-ਸਾਮਿਆ, ਦਰਿਕ-ਸਥਿਤੀ, ਪਰਾਣਾਯਾਮ, ਪ੍ਰਤਹਾਰ, ਧਾਰਨਾ ਤੇ ਸਮਾਧੀ ਏਹ ਹੀ ਤਰਤੀਬ ਬਾਰ ਗਿਆਨਯੋਗ ਦੇ ਪੰਦਰਾਂ ਅੰਗ ਕਹੇ ਗਏ ਹਨ”। ( ਸੂਤਰ ਨੰ: 102)

ਇਸ ਦੀ ਪੜਚੋਲ ਲਈ, ਇਨ੍ਹਾਂ ਪੰਦਰਾਂ ਅੰਗਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਹਿੱਸੇ ਵਿਚ ਬਾਰਾਂ ਅੰਗ ਅਤੇ ਦੂਸਰੇ ਹਿੱਸੇ ਵਿਚ ਆਖਰੀ ਤਿੰਨ ਅੰਗ, ਧਾਰਨਾ ਧਿਆਨ ਅਤੇ ਸਮਾਧੀ ਲਏ ਜਾ ਸਕਦੇ ਹਨ। ਵਿਸਥਾਰ ਵਿਚ ਨਾ ਜਾਂਦੇ ਹੋਏ, ਸੰਖੇਪ ਤੌਰ ਤੇ ਪਹਿਲੇ ਹਿੱਸੇ ਦੇ ਅਭਿਆਸ ਨਾਲ ਮਨ ਬਚਨ ਤੇ ਕਰਮ ਸ਼ੁਧ ਕਰਦੇ ਹੋਏ ਆਪਣਾ ਆਚਰਨ ਉੱਚਾ ਕਰਨਾ ਹੁੰਦਾ ਹੈ ਅਤੇ ਸਰੀਰ ਨੂੰ ਲੰਮੇ ਸਮੇਂ ਲਈ ਅਭਿਆਸ ਕਰ ਸਕਣ ਦੇ ਯੋਗ ਬਨਾਉਣਾ ਹੁੰਦਾ ਹੈ। ਧਾਰਨਾ ਧਿਆਨ ਤੇ ਸਮਾਧੀ ਵਾਰੇ ਸਵਾਮੀ ਜੀ ਲਿਖਦੇ ਹਨ:-

“ਜਿਥੇ ਜਿਥੇ ਮਨ ਜਾਵੇ ਉਥੇ ਉਥੇ ਹੀ ਬਰ੍ਹਮ ਦਰਸ਼ਨ ਕਰਕੇ ਮਨ ਨੂੰ ਠਹਿਰਾਉਣਾ ਉਤਮ ਧਾਰਨਾ ਹੈ”। ( ਸੂਤਰ ਨੰ: 122)

“ਮੈਂ ਬਰ੍ਹਮ ਹੀ ਹਾਂ, ਇਸ ਨਾਕਾਬਲੇ ਤਰਦੀਦ ਖਿਆਲ ਨੂੰ ਲੈ ਕੇ ਕਿਸੀ ਬੇਰੂਨੀ (ਬਾਹਰ ਦੇ) ਸਹਾਰੇ ਤੋਂ ਵਗੈਰ ਸਥਿਤੀ ਪਾਣਾ, ਧਿਆਨ ਕਿਹਾ ਜਾਂਦਾ ਹੈ। ਇਹ ਸਥਿਤੀ ਪਰਮ ਅਨੰਦ ਦੇਣ ਵਾਲੀ ਹੈ” (ਸੂਤਰ ਨੰ: 124)

ਇਸ ਦੂਸਰੇ ਹਿੱਸੇ (ਧਾਰਨਾ, ਧਿਆਨ ਤੇ ਸਮਾਧੀ) ਦੀ ਪੜਚੋਲ ਲਈ ਕੁਝ ਵਿਸਥਾਰ ਵਿਚ ਜਾਣਾ ਪਵੇਗਾ। ਕਿਸੀ ਖਿਆਲ ਤੇ ਮਨ ਜੋੜਨਾ ਧਾਰਨਾ, ਇਸੀ ਖਿਆਲ ਤੇ ਟਿਕਾਓ ਦੇ ਹੋਰ ਡੂੰਘਾ ਹੋਣ ਤੇ ਧਿਆਨ, ਇਸੀ ਖਿਆਲ ਤੇ ਮਨ ਨੂੰ ਲਗਾਤਾਰ ਰੋਕਣ ਜਿਸ ਵਿਚ ਆਪਣੀ ਸੁਧ ਬੁਧ ਵੀ ਨਾ ਰਹੇ, ਸਮਾਧੀ ਅਖਵਾਉਂਦਾ ਹੈ। ਭਾਵ ਅਮਲ ਇਕੋ ਹੀ ਹੈ, ਧਿਆਨ ਦੀ ਤੀਰਬਰਤਾ ਨੂੰ ਮੁਖ ਰੱਖ ਕੇ ਤਿੰਨਾਂ ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਸ ਗਿਆਨ ਯੋਗ ਦਾ ਮੂਲ ਆਧਾਰ, ਮਨ ਦਾ ਇਹ ਗੁਣ ਹੈ ਕਿ ਮਨ ਜਿਸ ਚੀਜ਼ ਦਾ ਲਗਾਤਾਰ ‘ਚਿੰਤਨ’ ਕਰਦਾ ਹੈ ਆਖਰ ਉਹ ਉਸੇ ਸ਼ੈ ਦਾ ਹੀ ਰੂਪ ਹੋ ਜਾਂਦਾ ਹੈ। ਗੁਰਬਾਣੀ ਦਾ ਵੀ ਫ਼ੁਰਮਾਨ ਹੈ ਕਿ:

“ਜੇਹਾ ਸੇਵੈ ਤੇਹੋ ਹੋਵੈ” (ਪੰਨਾ 549)

As you think so shell you be. ਵੇਦਾਂਤ ਦਾ ਸਾਰਾ ਮਹੱਲ ਇਸੀ ਸਿਧਾਂਤ ਤੇ ਉਸਾਰਿਆ ਗਿਆ ਹੈ। ਸਵਾਮੀ ਜੀ ਅੱਗੇ ਚਲ ਕੇ ਲਿਖਦੇ ਹਨ:-

“ਇਨਸਾਨ ਨਿਹਾਇਤ ਸਰਗਰਮੀ ਅਤੇ ਪੂਰੇ ਯਕੀਨ ਦੇ ਨਾਲ ਜਿਸ ਚੀਜ਼ ਦਾ ਚਿੰਤਨ ਕਰਦਾ ਹੈ, ਉਹ ਛੇਤੀ ਹੀ ਉਹ ਸ਼ੈ ਹੀ ਬਣ ਜਾਂਦਾ ਹੈ। ਭਰਿੰਗੀ ਦੀ ਮਿਸਾਲ ਤੋਂ ਇਸ ਨੂੰ ਸਮਝ ਲੈਣਾ ਚਾਹੀਦਾ ਹੈ”। (ਸੂਤਰ ਨੰ: 140)

ਦੱਸਦੇ ਹਨ ਕਿ ਭਰਿੰਗੀ ਇਕ ਕੀੜਾ ਹੈ। ਉਹ ਬਾਹਰੋਂ ਕਿਸੀ ਹੋਰ ਕੀੜੇ ਨੂੰ ਫੜ ਕੇ ਆਪਣੇ ਘਰ ਲੈ ਆਉਂਦਾ ਹੈ। ਉਸ ਕੀੜੇ ਨੂੰ ਉਹ ਡੰਗ ਮਾਰਦਾ ਹੈ। ਡੰਗ ਲਗਣ ਨਾਲ ਕੀੜੇ ਨੂੰ ਪੀੜਾ ਹੁੰਦੀ ਹੈ। ਭਰਿੰਗੀ ਜਦੋਂ ਵੀ ਘਰ ਆਉਂਦਾ ਹੈ, ਕੀੜੇ ਨੂੰ ਡੰਗ ਮਾਰਦਾ ਹੈ। ਡੰਗ ਦੇ ਦਰਦ ਤੋਂ ਡਰਦਾ ਹੋਇਆ ਉਹ ਕੀੜਾ ਹਰ ਵਕਤ ਭਰਿੰਗੀ ਦਾ ਖਿਆਲ ਆਪਣੇ ਮਨ ਵਿਚ ਰਖਦਾ ਹੈ। ਡਰਦਾ ਹੈ ਕਿ ਭਰਿੰਗੀ ਹੁਣ ਵੀ ਆਇਆ ਕਿ ਹੁਣ ਵੀ ਆਇਆ। ਇਹ ਧਿਆਨ ਉਸ ਦੇ ਮਨ ਵਿਚ ਲਗਾਤਾਰ ਰਹਿਣ ਦੇ ਕਾਰਣ ਉਹ ਕੀੜਾ ਇਕ ਦਿਨ ਭਰਿੰਗੀ ਹੀ ਬਣ ਜਾਂਦਾ ਹੈ।

ਸੋ ਵੇਦਾਂਤ ਦੇ ਆਚਾਰੀਆ ਨੇ ਮਨ ਦੇ ਇਸ ਗੁਣ ਨੂੰ ਮੁਖ ਰਖ ਕੇ ਆਪਣੇ ਮਨ ਦੇ ਅੱਗੇ ਬਰ੍ਹਮ ਦਾ ਉਚਤਮ ਖਿਆਲ ਰਖ ਕੇ ਖੁਦ ਬਰ੍ਹਮ ਹੋ ਜਾਣ ਦਾ ਨਿਸ਼ਾਨਾ ਮਿਥਿਆ, “ਚੂੰ ਕਿ ਮੈਂ ਬਰ੍ਹਮ ਦਾ ਧਿਅਨ ਧਰ ਕੇ ਬਰ੍ਹਮ ਰੂਪ ਹੋ ਗਿਆ ਹਾਂ। ਇਸ ਲਈ ਮੈਂ ਹੀ ਬਰ੍ਹਮ ਹਾਂ, ‘ਅਹੰ ਬਰ੍ਹਮ ਅਸਮੀ’ ਦਾ ਸਿਧਾਂਤ ਸਾਡੇ ਸਾਹਮਣੇ ਆਇਆ।

ਇਸ ਸਿਧਾਂਤ ਬਾਰੇ ਵਿਚਾਰ ਅਧੀਨ ਜੋ ਖਾਸ ਨੁਕਤਾ ਹੈ ਕਿ ਕਿਆ ਵਾਕਈ ਇਸ ਸਿਧਾਂਤ ਤੇ ਅਮਲ ਕਰਕੇ ,”ਜੀਵ, ਬਰ੍ਹਮ ਬਣ ਜਾਂਦਾ ਹੈ?” ਸਾਧਕ ਮਨ ਅੱਗੇ ਇਹ ਖਿਆਲ ਪੇਸ਼ ਕਰਦਾ ਹੈ ਕਿ ਚੂੰ ਕਿ ਬਰ੍ਹਮ ਤੋਂ ਜਗਤ ਦੀ ਉਤਪਤੀ ਹੋਈ ਹੈ, ਇਸ ਲਈ ਜਗਤ ਦੀ ਹਰ ਸ਼ੈ ਬਰ੍ਹਮ ਰੂਪ ਹੀ ਹੈ, ਅਭਿਆਸ ਦੇ ਸਮੇਂ ਮਨ ਜਿਥੇ ਜਿਥੇ ਵੀ ਜਾਂਦਾ ਹੈ, ਉਸ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਉਸ ਸ਼ੈ ਨੂੰ ਬਰ੍ਹਮ ਹੀ ਮੰਨੇ। ਉੱਪਰ ਦਿੱਤੇ ਸੂਤਰ 122 ਅਨੁਸਾਰ ਮਿਸਾਲ ਦੇ ਤੌਰ ਤੇ ਮਨ ਦੇ ਸਾਹਮਣੇ ਕੁਰਸੀ ਦਾ ਖਿਆਲ ਆਉਂਦਾ ਹੈ। ਸਾਧਕ ਮਨ ਨੂੰ ਆਖਦਾ ਹੈ ਕਿ ਇਸ ਨੂੰ ਕੁਰਸੀ ਨਾ ਸਮਝ, ਇਸ ਨੂੰ ਬਰ੍ਹਮ ਹੀ ਸਮਝ। ਇਸ ਤਰ੍ਹਾਂ ਉਹ ਸਾਰੇ ਹੀ ਜਗਤ ਨੂੰ ਬਰ੍ਹਮ ਸਮਝਣ ਦੀ ਕੋਸ਼ਿਸ ਕਰਦਾ ਹੈ।

ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਮੈਂ ਜੈਪੁਰ (ਇਕ ਸ਼ਹਿਰ) ਕਦੇ ਗਿਆ ਨਹੀਂ। ਜਿਸ ਨੇ ਜੈਪੁਰ ਸ਼ਹਿਰ ਦੇਖਿਆ ਹੈ ਉਹ ਮੈਨੂੰ ਜੈਪੁਰ ਦੀ ਖੂਬਸੂਰਤੀ ਬਾਰੇ ਦੱਸਦਾ ਹੈ ਕਿ ਉਥੇ ਲਾਲ ਪੱਥਰ ਦੀਆਂ ਬੜੀਆਂ ਆਲੀਸ਼ਾਨ ਇਮਾਰਤਾਂ ਹਨ। ਸਾਡੇ ਇਲਾਕੇ ਵਿਚ ਲਾਲ ਪੱਥਰ ਹੈ ਨਹੀਂ। ਮੈਂ ਲਾਲ ਪੱਥਰ ਕਦੇ ਦੇਖਿਆ ਨਹੀਂ। ਆਲੀਸ਼ਾਨ ਇਮਾਰਤਾਂ ਬਾਰੇ ਸੁਣ ਕੇ ਮੈਂ ਆਪਣੇ ਇਲਾਕੇ ਦੀ ਕਿਸੀ ਸੋਹਣੀ ਜੇਹੀ ‘ਨਵੀਨ’ ਇਮਾਰਤ ਦਾ ਧਿਆਨ ਜਾਂ ਤਸੱਵਰ ਆਪਣੇ ਮਨ ਵਿਚ ਅੱਗੇ ਬਣਾਉਣ ਦੀ ਕੋਸ਼ਿਸ਼ ਕਰਦਾਂ ਹਾਂ। ਹੋਵੇਗਾ ਕੀ? ਮੈਂ ਜੈਪੁਰ ਦੇਖਿਆ ਨਹੀਂ। ਆਪਣੇ ਇਲਾਕੇ ਦੀ ਕਿਸੀ ਨਵੀਨ ਘਾੜਤ ਦੀ ਇਮਾਰਤ ਦਾ ਹੀ ਧਿਆਨ ਕਰਾਂਗਾ ਤਾਂ ਕਿ ਮੈਂ ਜੈਪੁਰ ਦੀ “ਮੁਗਲ-ਕਾਲ” ਦੀ ਘਾੜਤ ਦੀ ਲਾਲ ਇਮਾਰਤ ਦਾ ਰੂਪ ਧਾਰਨ ਕਰ ਸਕਾਂਗਾ? ਮੈਂ ਸਿਰਫ਼ ਉਸ ਇਮਾਰਤ ਦਾ ਰੂਪ ਹੀ ਧਾਰਨ ਕਰਾਂਗਾ ਜਿਹੜੀ ਮੈਂ ਦੇਖੀ ਹੋਈ ਹੈ ਤੇ ਹੁਣ ਮੇਰੇ ਧਿਆਨ ਦੇ ਅੱਗੇ ਹੈ। ਜਿਸ ਇਮਾਰਤ ਨੂੰ ਦੇਖਿਆ ਹੀ ਨਹੀਂ ਉਸ ਦਾ ਰੂਪ ਧਾਰਨ ਨਹੀਂ ਕਰ ਸਕਦਾ।

ਇਸ ਵਿਚਾਰ ਤੋਂ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਅਸੀਂ ਬਰ੍ਹਮ ਨੂੰ ਤਾਂ ਦੇਖਿਆ ਨਹੀ, ਉਸ ਦਾ ਕੋਈ ਸੰਕਲਪ ਜਾਂ ਧਿਆਨ ਮਨ ਦੇ ਸਾਹਮਣੇ ਨਹੀਂ ਰਖ ਸਕਦੇ। ਮਨ ਆਪਣੇ ਹੀ ਖਿਆਲ ਨਾਲ ਬਰ੍ਹਮ ਦਾ ਇਕ “ਮਨੋਕਲਪਿਤ ਰੂਪ” ਬਣਾਉਂਦਾ ਹੈ। ਉਸ ਦਾ ਧਿਆਨ ਧਰਦਾ ਹੈ ਅਤੇ ਆਖਰ ਆਪਣੇ ਹੀ ਮਨੋਕਲਪਿਤ ਰੂਪ ਦੀ ਸ਼ਕਲ ਇਖਤਿਆਰ ਕਰਦਾ ਹੈ। ਜਦੋਂ ਕਿ ਅਸਲ ਬਰ੍ਹਮ ਤਾਂ ਲਾਂਭੇ ਰਹਿ ਗਿਆ। ਉਨ੍ਹਾਂ ਦੇ ਸਾਧਨ ਅਨੁਸਾਰ ਮਨ ਇਕਾਗਰ ਵੀ ਹੁੰਦਾ ਹੈ, ਸਮਾਧੀ ਅਵਸਥਾ ਵੀ ਪ੍ਰਾਪਤ ਹੁੰਦੀ ਹੈ ਪਰ ਬਰ੍ਹਮ ਦੀ ਪ੍ਰਾਪਤੀ ਨਾ ਹੁੰਦੀ ਹੈ ਤੇ ਨਾ ਹੀ ਹੋ ਸਕਦੀ ਹੈ। ਰਿਧੀਆਂ ਸਿਧੀਆਂ ਤਾਂ ਪ੍ਰਾਪਤ ਹੋ ਸਕਦੀਆਂ ਹਨ। ਇਨਸਾਨ ਇਨ੍ਹਾਂ ਰਿਧੀਆਂ ਸਿਧੀਆਂ ਵਿਚ ਉਲਝ ਕੇ ਹੀ ਰਹਿ ਜਾਂਦਾ ਹੈ ਪਰ ਸਮਝਦਾ ਹੈ ਆਪਣੇ ਆਪ ਨੂੰ “ਬਰ੍ਹਮ-ਵੇਤਾ”।

ਸਾਰੀ ਵਿਚਾਰ ਦਾ ਸਾਰ ਸਿੱਟਾ ਇਹ ਹੋਇਆ ਕਿ ਵੇਦਾਂ ਦੇ ਸਿਧਾਂਤ ਅਨੁਸਾਰ, ਅਸੀਂ ਅਸਲ ਬਰ੍ਹਮ ਤੱਕ ਤੇ ਪਹੁੰਚਦੇ ਨਹੀਂ, ਆਪਣੇ ਮਨ ਦੇ ਵਿਚ ਮਨ ਦਾ ਹੀ ਇਕ “ਮਨੋ-ਕਲਪਤ-ਬਰ੍ਹਮ” ਬਣਾ ਕੇ, ਉਸ ਦਾ ਧਿਆਨ ਧਰ ਕੇ ਉਸ ਨੂੰ ਬਰ੍ਹਮ ਖਿਆਲ ਕਰਕੇ, ਸੰਤੁਸ਼ਟ ਹੋ ਬੈਠਦੇ ਹਾਂ ਕਿ ਅਸੀਂ “ਪਰਮ-ਪੁਰਖ” ਪ੍ਰਾਪਤ ਕਰ ਲਿਆ ਹੈ।

To be continued...

ਉਪਰਲੀ ਇਸ ਜਾਣਕਾਰੀ ਤੋਂ ਹੁਣ ਬਹੁਤ ਹੀ ਸਪੱਸ਼ਟ ਰੂਪ ਵਿਚ ਵੇਦਾਂਤ ਦਾ ਤੱਤ ਸਾਰ ਉਘੜ ਕੇ ਸਾਹਮਣੇ ਆ ਗਿਆ ਹੈ ਤਾਂਹੀਉ ਤਾਂ ਗੁਰਬਾਣੀ ਬਾਰ ਬਾਰ ਇਨਾਂ ਮੱਤਾਂ ਦਾ ਖੰਡਨ ਕਰਦੀ ਹੈ ਪਰ ਪਤਾ ਨਹੀਂ ਫਿਰ ਵੀ ਕਿਉਂ ਕਈ ਸਿੱਖ ਅਖਵਾਉਦੇਂ ਸ਼ਰਧਾਲੂਆ ਨੂੰ ਏਸ ਦਾ ਮੇਨੀਆ ਲੱਗਾ ਹੋਇਆ ਹੈ। ਖੈਰ! ਗੁਰਬਾਣੀ ਅਗੇ ਕਿਥੋਂ ਤੱਕ ਟਿਕ ਸਕਣਗੇ ਸਮੇਂ ਨਾਲ ਸਪੱਸ਼ਟ ਹੋ ਜਾਵੇਗਾ। ਅਗਲੀ ਕਿਸ਼ਤ ਵਿਚ ਯੋਗ ਮਤਿ ਬਾਰੇ ਵੀ ਸੰਖੇਪ ਜਿਹੀ ਜਾਣਕਾਰੀ ਭਾਈ ਧਰਮ ਸਿੰਘ ਜੀ ਦੇ ਲੇਖ ਤੋਂ ਲਵਾਂਗੇ। ਤਦ ਤੱਕ ਗੁਰੂ ਚਰਨਾਂ ਵਿਚ ਦਾਸ ਵਾਸਤੇ ਵੀ ਉਚ ਮੰਡਲਾਂ ਵਿਚ ਪਹੁੰਚ ਸਕਣ ਦੀ ਅਰਦਾਸ ਕਰਨੀ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ

object(stdClass)#5 (21) { ["p_id"]=> string(2) "97" ["pt_id"]=> string(1) "3" ["p_title"]=> string(119) "ਦੁਸਰੇ ਮੱਤਾ ਦੀ ਪਹੁੰਚ - ਲੇਖ ਸੂਬੇਦਾਰ ਭਾਈ ਧਰਮ ਸਿੰਘ " ["p_sdesc"]=> string(0) "" ["p_desc"]=> string(84296) "

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "08/01/2010" ["cat_id"]=> string(2) "90" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(24) " " ["p_mkey"]=> string(56) " " ["p_mdesc"]=> string(32) " " ["p_views"]=> string(4) "2787" }